ਰੂਸ-ਯੂਕ੍ਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਤੁਰਕੀ ਜਾਣਗੇ ਜ਼ੇਲੈਂਸਕੀ
Wednesday, Nov 19, 2025 - 01:36 AM (IST)
ਕੀਵ (ਭਾਸ਼ਾ) – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਰੂਸ ਨਾਲ ਲੱਗਭਗ 4 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਨੂੰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਸ ਹਫ਼ਤੇ ਤੁਰਕੀ ਦਾ ਦੌਰਾ ਕਰਨਗੇ।
ਤੁਰਕੀ ਨੇ ਇਸ ਸਾਲ ਦੇ ਸ਼ੁਰੂ ਵਿਚ ਯੂਕ੍ਰੇਨ ਅਤੇ ਰੂਸ ਵਿਚਕਾਰ ਗੱਲਬਾਤ ਦੀ ਮੇਜ਼ਬਾਨੀ ਕੀਤੀ ਸੀ। ਹਾਲਾਂਕਿ ਇਸਤਾਂਬੁਲ ਵਿਚ ਹੋਈ ਗੱਲਬਾਤ ਵਿਚ ਜੰਗੀ ਕੈਦੀਆਂ ਦੇ ਆਦਾਨ-ਪ੍ਰਦਾਨ ਬਾਰੇ ਹੀ ਕੁਝ ਤਰੱਕੀ ਹੋਈ ਸੀ।
