ਕੋਰੋਨਾ ਇਲਾਜ ਨੂੰ ਲੈ ਕੇ ਮਾਹਰਾਂ ਦੀ ਸਲਾਹ-'ਵਿਟਾਮਿਨ D ਟਾਲ ਸਕਦੈ ਮੌਤ ਦਾ ਖਤਰਾ'

Sunday, Sep 27, 2020 - 01:31 PM (IST)

ਕੋਰੋਨਾ ਇਲਾਜ ਨੂੰ ਲੈ ਕੇ ਮਾਹਰਾਂ ਦੀ ਸਲਾਹ-'ਵਿਟਾਮਿਨ D ਟਾਲ ਸਕਦੈ ਮੌਤ ਦਾ ਖਤਰਾ'

ਟੋਰਾਂਟੋ- ਵਿਗਿਆਨੀਆਂ ਨੇ ਅਧਿਐਨ ਵਿਚ ਪਾਇਆ ਹੈ ਕਿ ਵਿਟਾਮਿਨ ਡੀ ਦੀ ਜ਼ਰੂਰੀ ਮਾਤਰਾ ਨਾਲ ਕੋਰੋਨਾ ਪੀੜਤ ਵਿਅਕਤੀ ਨੂੰ ਗੰਭੀਰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ। ਇਸ ਦੇ ਨਾਲ ਮੌਤ ਦਾ ਖਤਰਾ ਵੀ ਟਲ ਜਾਂਦਾ ਹੈ। ਵਿਟਾਮਿਨ ਡੀ ਸਰੀਰ ਵਿਚ ਸੰਕਰਮਣ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ। 
ਇਹ ਇਕ ਹਾਰਮੋਨ ਹੈ, ਜੋ ਸਾਡੀ ਚਮੜੀ ਉੱਤੇ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿਚ ਆਉਣ ਨਾਲ ਪੈਦਾ ਹੁੰਦਾ ਹੈ। 

ਇਹ ਸਰੀਰ ਵਿਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ, ਜੋ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ਲਈ ਬੇਹੱਦ ਜ਼ਰੂਰੀ ਹੈ। ਪੀ. ਐੱਲ. ਓ. ਐੱਸ .ਵਨ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਹਸਪਤਾਲ ਵਿਚ ਭਰਤੀ ਕੀਤੇ ਗਏ, ਉਨ੍ਹਾਂ ਕੋਰੋਨਾ ਰੋਗੀਆਂ ਦੀ ਹਾਲਾਤ ਵਿਗੜਨ ਤੇ ਮੌਤ ਦੇ ਖ਼ਤਰੇ ਵਿਚ ਜ਼ਿਕਰਯੋਗ ਕਮੀ ਪਾਈ ਗਈ, ਜਿਨ੍ਹਾਂ ਵਿਚ ਵਿਟਾਮਿਨ ਡੀ ਦਾ ਜ਼ਰੂਰੀ ਪੱਧਰ ਸੀ। 
235 ਰੋਗੀਆਂ 'ਤੇ ਇਸ ਦਾ ਅਧਿਐਨ ਕਰਨ ਮਗਰੋਂ ਇਹ ਗੱਲ ਸਾਹਮਣੇ ਆਈ ਹੈ। ਇਨ੍ਹਾਂ ਰੋਗੀਆਂ ਦੇ ਖੂਨ ਦੇ ਨਮੂਨਿਆਂ ਵਿਚ ਵਿਟਾਮਿਨ ਡੀ ਦੇ ਪੱਧਰ ਨੂੰ ਮਾਪਿਆ ਗਿਆ। ਜਿਨ੍ਹਾਂ ਪੀੜਤਾਂ ਵਿਚ ਵਿਟਾਮਿਨ ਡੀ ਦਾ ਪੱਧਰ ਘੱਟ ਰਿਹਾ, ਉਨ੍ਹਾਂ ਵਿਚ ਗੰਭੀਰ ਸੰਕਰਮਣ ਪਾਇਆ ਗਿਆ। 

ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਮੁੱਖ ਸੋਧ ਕਰਤਾ ਮਾਈਕਲ ਐਫ ਹੋਲਿਕ ਨੇ ਕਿਹਾ ਕਿ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਰੀਰ ਵਿਚ ਵਿਟਾਮਿਨ ਡੀ ਦੀ ਜ਼ਰੂਰੀ ਮੌਜੂਦਗੀ ਕਾਫੀ ਹੱਦ ਤਕ ਸਮੱਸਿਆ ਦਾ ਹੱਲ ਕਰ ਦਿੰਦੀ ਹੈ। ਇਸ ਦਾ ਮੁੱਖ ਸਰੋਤ ਧੁੱਪ ਹੈ, ਜੋ ਸਭ ਨੂੰ ਬਰਾਬਰ ਮਿਲਦੀ ਹੈ। ਇਸ ਦੇ ਇਲਾਵਾ ਆਂਡਿਆਂ ਦੀ ਜਰਦੀ, ਸੋਇਆ ਦੁੱਧ ਅਤੇ ਟੂਨਾ ਮੱਛੀ ਦੀ ਵਰਤੋਂ ਨਾਲ ਵੀ ਵਿਟਾਮਿਨ ਡੀ ਪ੍ਰਾਪਤ ਕੀਤਾ ਜਾ ਸਕਦਾ ਹੈ।


author

Lalita Mam

Content Editor

Related News