ਪ੍ਰਿੰਸ ਫਿਲਿਪ ਦੇ ਬੇਟੇ ਪ੍ਰਿੰਸ ਐਂਡਰਿਊ ਅਗਲੇ ਹਫਤੇ ਆਸਟ੍ਰੇਲੀਆ ਦੌਰੇ 'ਤੇ ਜਾਣਗੇ

09/16/2017 12:28:47 PM

ਕੈਨਬਰਾ— ਡਿਊਕ ਆਫ ਯਾਰਕ ਇਸ ਮਹੀਨੇ ਦੇ ਅਖੀਰ ਵਿਚ ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਦੌਰੇ 'ਤੇ ਜਾਣਗੇ। ਪ੍ਰਿੰਸ ਐਂਡਰਿਊ, ਮਹਾਰਾਣੀ ਐਲੀਜ਼ਾਬੇਥ ਦੂਜੀ ਅਤੇ ਪ੍ਰਿੰਸ ਫਿਲਿਪ ਦੇ ਦੂਜੇ ਬੇਟੇ ਹਨ। ਉਹ 18 ਸਤੰਬਰ ਨੂੰ ਮੈਲਬੌਰਨ ਵਿਚ ਸਰਕਾਰੀ ਹਾਊਸ ਵਿਚ ਰਾਤ ਦਾ ਭੋਜਨ ਕਰਨਗੇ।
ਆਪਣੇ ਇਸ ਦੌਰੇ ਦੌਰਾਨ ਪ੍ਰਿੰਸ ਐਂਡਰਿਊ ਕੁਈਨਜ਼ਲੈਂਡ ਗੋਲਡ ਕੋਸਟ ਦੀਆਂ ਯੂਨੀਵਰਸਿਟੀਆਂ ਅਤੇ ਸਰਕਾਰੀ ਅਦਾਰਿਆਂ ਵਿਚ ਜਾਣਗੇ। ਫਿਰ ਉਹ ਨਿਊ ਸਾਊਥ ਵੇਲਜ਼ ਦੇ ਸ਼ਹਿਰ ਵੋਲੋਂਗੋਂਗ ਅਤੇ ਸਿਡਨੀ ਜਾਣਗੇ। ਆਪਣੇ ਇਸ ਦੌਰੇ ਮਗਰੋਂ ਪ੍ਰਿੰਸ 29 ਸਤੰਬਰ ਨੂੰ ਮੱਧ ਪੂਰਬ ਲਈ ਰਵਾਨਾ ਹੋਣਗੇ।


Related News