ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ ''ਟ੍ਰਿਪਲ ਮਿਊਟੇਸ਼ਨ'' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ

Sunday, May 23, 2021 - 08:18 PM (IST)

ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ ''ਟ੍ਰਿਪਲ ਮਿਊਟੇਸ਼ਨ'' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ

ਲੰਡਨ-ਕਈ ਦੇਸ਼ ਕੋਰੋਨਾ ਦੀ ਨਵੀਂ ਲਹਿਰ ਨਾਲ ਜੂਝ ਰਹੇ ਹਨ। ਵਾਇਰਸ ਦੇ ਨਵੇਂ ਅਤੇ ਵਧੇਰੇ ਇਨਫੈਕਟਿਡ ਵੈਰੀਐਂਟ ਪਹਿਲਾਂ ਤੋਂ ਜ਼ਿਆਦਾ ਵਾਲੇ ਲੋਕਾਂ ਨੂੰ ਬੀਮਾਰ ਕਰ ਰਹੇ ਹਨ। ਬ੍ਰਿਟੇਨ ਜੋ ਕਿ ਕੁਝ ਦਿਨ ਪਹਿਲਾਂ ਤੱਕ ਕੋਰੋਨਾ ਦੇ ਸਭ ਤੋਂ ਪਹਿਲਾਂ ਸਾਹਮਣੇ ਆਏ ਵੈਰੀਐਂਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ, ਪੜਾਅਵਾਰ ਤਰੀਕੇ ਨਾਲ ਲਾਏ ਗਏ ਲਾਕਡਾਊਨ ਅਤੇ ਟੀਕਾਕਰਣ ਦੀ ਮਦਦ ਨਾਲ ਸਥਿਤੀ 'ਤੇ ਕਾਫੀ ਹੱਦ ਤੱਕ ਕਾਬੂ ਪਾ ਚੁੱਕਿਆ ਹੈ। ਇਸ ਦਰਮਿਆਨ ਬ੍ਰਿਟੇਨ 'ਚ ਨਵੇਂ ਖਤਰੇ ਦੀ ਘੰਟੀ ਸੁਣਾਈ ਦੇ ਰਹੀ ਹੈ।

ਇਹ ਵੀ ਪੜ੍ਹੋ-ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ, ਹੁਣ ਦੇਣਾ ਪਵੇਗਾ ਜੁਰਮਾਨਾ

ਬ੍ਰਿਟੇਨ 'ਚ ਕੋਰੋਨਾ ਦੇ ਟ੍ਰਿਪਲ ਮਿਊਟੇਸ਼ਨ ਦੀ ਚਰਚਾ ਸ਼ੁਰੂ ਹੋ ਗਈ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟ੍ਰਿਪਲ ਮਿਊਟੈਂਟ ਕੋਰੋਨਾ ਵਾਇਰਸ ਵੈਰੀਐਂਟ ਦੀ ਖੋਜ ਸਭ ਤੋਂ ਪਹਿਲਾਂ ਯਾਰਕਸ਼ਾਇਰ 'ਚ ਹੋਈ ਸੀ। ਵਿਗਿਆਨੀ ਇਸ ਨੂੰ ਲੈ ਕੇ ਲਾਂਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਵੈਰੀਐਂਟ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਹ ਪਹਿਲੇ ਦੇ ਵੈਰੀਐਂਟ ਦੀ ਤੁਲਨਾ 'ਚ ਵਧੇਰੇ ਖਤਰਨਾਕ ਅਤੇ ਇਨਫੈਕਟਿਡ ਹੈ।

ਇਹ ਵੀ ਪੜ੍ਹੋ-ਅਮਰੀਕਾ 'ਚ ਵੈਕਸੀਨੇਸ਼ਨ ਲਈ ਡੇਟਿੰਗ ਐਪਸ ਮਦਦਗਾਰ

ਨਵਾਂ ਵੈਰੀਐਂਟ - VUI-21MAY-01
ਮੀਡੀਆ ਰਿਪੋਰਟ ਮੁਤਾਬਕ ਪਬਲਿਕ ਹੈਲਥ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੇਂ ਸਟ੍ਰੇਨ ਦਾ ਨਾਂ VUI-21MAY-01 ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਬਾਰੇ 'ਚ ਸਭ ਤੋਂ ਪਹਿਲਾਂ ਅਪ੍ਰੈਲ 'ਚ ਪਤਾ ਲੱਗਿਆ ਸੀ। VUI-21MAY-01  ਦੇ ਮਾਮਲੇ ਪੂਰੇ ਦੇਸ਼ ਤੋਂ ਸਾਹਮਣੇ ਆਏ ਹਨ। ਯਾਰਕਸ਼ਾਇਰ ਅਤੇ ਹੰਬਰ 'ਚ ਹੁਣ ਨਵੇਂ ਨਵੇਂ ਸਟ੍ਰੇਨ ਦੇ 49 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ-'ਹਰ 10 'ਚੋਂ ਸਿਰਫ 1 ਸ਼ੂਗਰ ਮਰੀਜ਼ ਨੂੰ ਹੀ ਮਿਲਦੈ ਸਹੀ ਇਲਾਜ'

ਜਰਮਨੀ ਨੇ ਲਾਈ ਬ੍ਰਿਟਿਸ਼ ਯਾਤਰੀਆਂ 'ਤੇ ਰੋਕ
ਮੰਤਰੀਆਂ ਨੇ ਕਿਹਾ ਕਿ ਨਵੇਂ ਵੈਰੀਐਂਟ ਦੇ ਕਹਿਰ ਨੂੰ ਰੋਕਣ ਲਈ ਉਹ ਕੋਈ ਵੀ ਕਦਮ ਨੂੰ ਸਖਤੀ ਨਾਲ ਚੁੱਕਣ ਤੋਂ ਸੰਕੋਚ ਨਹੀਂ ਕਰਨਗੇ। ਨਵੇਂ ਵੈਰੀਐਂਟ ਦੀ ਖਬਰ ਤੋਂ ਬਾਅਦ ਜਰਮਨੀ ਨੇ ਬ੍ਰਿਟੇਨ ਤੋਂ ਆਪਣੇ ਦੇਸ਼ਾਂ 'ਚ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਾਈ ਗਈ ਹੈ। ਨਵੇਂ ਨਿਯਮਾਂ ਮੁਤਾਬਕ ਐਤਵਾਰ, 23 ਮਈ ਦੀ ਮੱਧ ਰਾਤ ਤੋਂ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਤੋਂ ਜਰਮਨੀ ਜਾਣ ਵਾਲੇ ਲੋਕ ਸਿਰਫ ਜਰਮਨ ਨਾਗਰਿਕ ਜਾਂ ਨਿਵਾਸੀ ਹੋਣ 'ਤੇ ਹੀ ਦੇਸ਼ 'ਚ ਦਾਖਲ ਹੋ ਸਕਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News