ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਲਈ ਵਰਚੁਅਲ ਗ੍ਰੈਜੁਏਸ਼ਨ ਸੈਰੇਮਨੀ ਦਾ ਕੀਤਾ ਗਿਆ ਪ੍ਰਬੰਧ

05/23/2020 9:05:12 AM

ਵਾਸ਼ਿੰਗਟਨ- ਅਮਰੀਕਾ ਤੇ ਭਾਰਤ ਤੋਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਆਯੋਜਿਤ ਵਰਚੁਅਲ ਗ੍ਰੈਜੂਏਸ਼ਨ ਸਮਾਰੋਹ ਵਿਚ ਹਿੱਸਾ ਲਿਆ। ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਇਸ ਦੇ ਮੱਦੇਨਜ਼ਰ ਇੰਟਰਨੈਟ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਕੰਮ ਆਨਲਾਈਨ ਹੀ ਕੀਤੇ ਜਾ ਰਹੇ ਹਨ।

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇੰਡੀਅਨ ਸਟੂਡੈਂਟ ਹਬ ਦੇ ਦੂਤਘਰ ਵਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਕੋਵਿਡ-19 ਕਾਰਨ ਪੂਰੇ ਅਮਰੀਕਾ ਵਿਚ ਗ੍ਰੈਜੂਏਸ਼ਨ ਸੈਰੇਮਨੀ ਇਸ ਸਾਲ ਰੱਦ ਕਰ ਦਿੱਤੀ ਗਈ ਹੈ ਤੇ ਇਸੇ ਲਈ ਵਰਚੁਅਲ ਸੈਰੇਮਨੀ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ ਗਿਆ। ਸੰਧੂ ਨੇ ਦੱਸਿਆ ਕਿ ਤਕਰੀਬਨ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਇਸ ਵਿਚ ਹਿੱਸਾ ਲਿਆ। ਇਹ ਸਮਾਰੋਹ ਵਿਦਿਆਰਥੀਆਂ ਲਈ ਬਹੁਤ ਖਾਸ ਹੁੰਦਾ ਹੈ ਤੇ ਵੱਡੇ ਪੱਧਰ 'ਤੇ ਇਸ ਨੂੰ ਮਨਾਇਆ ਜਾਂਦਾ ਹੈ ਪਰ ਕੋਰੋਨਾ ਵਾਇਰਸ ਕਾਰਨ ਇਸ ਸਾਲ ਇਸ ਨੂੰ ਰੱਦ ਕਰਨਾ ਪਿਆ।

ਹਾਲਾਂਕਿ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਭ ਨੂੰ ਦੇਖ ਸਕੇ ਤੇ ਇਸ ਸਮਾਰੋਹ ਦਾ ਹਿੱਸਾ ਬਣ ਸਕੇ। ਇਹ ਹਰ ਸਾਲ ਹੋਣ ਵਾਲੇ ਸਮਾਰੋਹ ਨਾਲੋਂ ਵੱਖਰਾ ਤੇ ਖਾਸ ਰਿਹਾ । ਕਈ ਵੱਡੀਆਂ ਹਸਤੀਆਂ ਨੇ ਮੈਸਜ ਰਾਹੀਂ ਵਿਦਿਆਰਥੀਆਂ ਨੂੰ ਅੱਗੇ ਹੋਰ ਤਰੱਕੀ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਅੰਬੈਸਡਰ ਸੰਧੂ ਨੇ ਕਿਹਾ ਕਿ ਇਹ ਵਿਦਿਆਰਥੀ ਭਵਿੱਖ ਦੇ ਬੁਲਾਰੇ, ਉੱਦਮੀ, ਡਾਕਟਰ ਅਤੇ ਵਿਗਿਆਨਕ ਹੋਣਗੇ। ਅਸੀਂ ਉਨ੍ਹਾਂ ਨੂੰ ਭਵਿੱਖ ਅਤੇ ਸਫਲਤਾ ਲਈ ਸ਼ੁੱਭ ਕਾਮਨਾਵਾਂ ਦਿੰਦੇ ਹਾਂ।  


Lalita Mam

Content Editor

Related News