ਵਰਜੀਨੀਆ ''ਚ ਏਸ਼ੀਅਨ ਪੈਸਫਿਕ ਫਾਰ ਟਰੰਪ ਦੇ ਦਫਤਰ ਦਾ ਉਦਘਾਟਨ

08/20/2020 12:32:16 PM

ਵਰਜੀਨੀਆ (ਰਾਜ ਗੋਗਨਾ) : ਬੀਤੇ ਦਿਨ ਏਸ਼ੀਅਨ ਪੈਸਫਿਕ ਫਾਰ ਟਰੰਪ ਦੀ ਟੀਮ ਨੇ ਆਪਣਾ ਪਲੇਠਾ ਦਫਤਰ ਵਰਜੀਨੀਆ ਦੇ ਵਿਲਸਨ ਮਾਲ ਵਿੱਚ ਖੋਲ੍ਹਿਆ। ਜਿਸ ਦਾ ਉਦਘਾਟਨ ਟਰੰਪ ਟੀਮ ਦੇ ਰਾਸ਼ਟਰੀ ਕੋ-ਚੇਅਰ ਟੋਮੀ ਹਿਕਸ ਨੇ ਕੀਤਾ। ਉਪਰੰਤ ਕਾਫਲੇ ਦੇ ਰੂਪ ਵਿੱਚ ਖੁੱਲ੍ਹੇ ਟੈਂਟ ਵਿੱਚ ਰੈਲੀ ਕੀਤੀ ਗਈ। ਜਿਸ ਵਿੱਚ ਟਰੰਪ ਦੇ ਨਾਮ ਦੇ ਹੋਲਡਿੰਗ ਨਾਲ ਲੈੱਸ ਏਸ਼ੀਅਨ-ਅਮਰੀਕਨ ਸ਼ਾਮਲ ਹੋਏ।ਜਿਨ੍ਹਾਂ ਦੀ ਗਿਣਤੀ 100 ਤੋਂ ਉੱਪਰ ਸੀ। ਖੂਬ ਨਾਅਰੇ ਲਗਾ ਕੇ ਟਰੰਪ ਲਈ ਅਗਲੇ ਚਾਰ ਸਾਲ ਮੁੜ ਰਾਸ਼ਟਰਪਤੀ ਬਣਾਉਣ ਦੀ ਅਪੀਲ ਕੀਤੀ ਗਈ।

PunjabKesari

ਰੈਲੀ ਨੂੰ ਸੰਬੋਧਨ ਕਰਦਿਆਂ ਟੋਮੀ ਹਿਕਸ ਨੇ ਕਿਹਾ ਕਿ ਟਰੰਪ ਨੂੰ ਅਗਲੇ ਚਾਰ ਸਾਲ ਦੇਣੇ ਅਤਿ ਜਰੂਰੀ ਹਨ। ਕਿਉਂਕਿ ਡੈਮੋਕ੍ਰੈਟਰਾਂ ਨੇ ਮੁਲਕ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਮੁਲਕ ਦੀ ਰੱਖਿਆ ਅਤੇ ਜਾਨ-ਮਾਲ ਦੀ ਰਾਖੀ ਲਈ ਸਿਰਫ ਟਰੰਪ ਹੀ ਇੱਕੋ ਇੱਕ ਵਿਕਲਪ ਹੈ। ਜਿਸ ਨੂੰ ਤੁਸੀਂ ਸਾਰਿਆਂ ਨੇ ਮਿਲ ਕੇ ਪੂਰਾ ਕਰਨਾ ਹੈ।ਜੋਨ ਪੈਨਸ ਜੋ ਮਾਈਕ ਪੈਨਸ ਦੇ ਰਿਸ਼ਤੇਦਾਰ ਅਤੇ ਸੀਨੀਅਰ ਸਲਾਹਕਾਰ ਆਰ.ਐੱਨ.ਸੀ. ਨੇ ਕਿਹਾ,''ਇਸ ਮੁਲਕ ਦੀ ਪੁਲਿਸ ਤੇ ਫੌਜ ਨੂੰ ਮਜ਼ਬੂਤ ਕਰਨ ਲਈ ਟਰੰਪ ਨੂੰ ਰਾਸ਼ਟਰਪਤੀ ਬਣਾਉਣਾ ਜਰੂਰੀ ਹੋ ਗਿਆ ਹੈ। ਟਰੰਪ ਨੇ ਨੌਕਰੀਆਂ ਅਤੇ ਆਰਥਿਕਤਾ ਨੂੰ ਬਹੁਤ ਬੱਲ ਦਿੱਤਾ ਹੈ। ਕੋਰੋਨਾ ਨੂੰ ਮਾਤ ਪਾਉਣ ਲਈ ਖੁੱਲ੍ਹੇ ਗੱਫੇ ਦੇ ਕੇ ਵੈਕਸੀਨ ਨੂੰ ਜਲਦੀ ਲਿਆਉਣ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਸਟੀਮੂਲਸ ਬਿੱਲ ਰਾਹੀਂ ਹਰੇਕ ਵਪਾਰਕ ਅਦਾਰੇ ਤੇ ਟੈਕਸ ਪੇਅ ਕਰਤਾ ਨੂੰ ਮਦਦ ਕਰਕੇ ਆਪਣੇ ਫਰਜ਼ ਸਾਬਤ ਕੀਤੇ ਹਨ।''

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਅੱਗ ਨਾਲ 1.2 ਲੱਖ ਏਕੜ ਜੰਗਲ ਤਬਾਹ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

ਵਰਜੀਨੀਆ ਦੇ ਨਵੇਂ ਚੁਣੇ ਆਰ.ਐੱਨ.ਸੀ. ਚੇਅਰ ਰਿੱਚ ਐਡਰਸਨ ਨੇ ਕਿਹਾ ਕਿ 74 ਦਿਨ ਰਹਿ ਗਏ ਹਨ। ਸਾਨੂੰ ਪੂਰੀ ਤਾਕਤ ਲਗਾ ਕੇ ਟਰੰਪ ਨੂੰ ਮੁੜ ਚਾਰ ਸਾਲਾਂ ਲਈ ਚੁਣ ਕੇ ਇਸ ਦੇਸ਼ ਦੀ ਮਜ਼ਬੂਤੀ ਤੇ ਵਿਕਾਸ ਨੂੰ ਲੀਹਾਂ ਤੇ ਲਿਆਉਣਾ ਚਾਹੀਦਾ ਹੈ।ਇਸ ਮੌਕੇ ਸੀਨੀਅਰ ਪੱਤਰਕਾਰ ਤੇਜਿੰਦਰ ਸਿੰਘ, ਡਾ: ਸੁਰਿੰਦਰ ਸਿੰਘ ਗਿੱਲ ਅਤੇ ਕਾਰਾ ਕਾਡਵਿਲ ਮੀਡੀਆ ਡਾਇਰੈਕਟਰ ਆਰ.ਐਨ.ਸੀ. ਵੀ ਹਾਜ਼ਰ ਸਨ।
 


Vandana

Content Editor

Related News