ਸਵੀਡਨ 'ਚ ਪਵਿੱਤਰ 'ਕੁਰਾਨ' ਸਾੜਨ ਨੂੰ ਲੈ ਕੇ ਭੜਕੇ ਦੰਗੇ, ਪੁਲਸ ਵੱਲੋਂ ਗੋਲੀਬਾਰੀ (ਤਸਵੀਰਾਂ)

04/18/2022 11:42:54 AM

ਸਟਾਕਹੋਮ (ਬਿਊਰੋ): ਸਵੀਡਨ ਦੇ ਕਈ ਸ਼ਹਿਰਾਂ ਵਿੱਚ ਚੌਥੇ ਦਿਨ ਵੀ ਕੁਰਾਨ ਨੂੰ ਸਾੜਨ ਨੂੰ ਲੈ ਕੇ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ। ਸਵੀਡਨ ਦੇ ਓਰੇਬਰੋ ਸ਼ਹਿਰ ਵਿੱਚ ਇੱਕ ਅਤਿ ਸੱਜੇ ਵਿੰਗ ਅਤੇ ਪ੍ਰਵਾਸੀ ਵਿਰੋਧੀ ਸਮੂਹ ਦੁਆਰਾ ਕੁਰਾਨ ਨੂੰ ਸਾੜਿਆ ਗਿਆ ਸੀ। ਸਥਾਨਕ ਮੀਡੀਆ ਮੁਤਾਬਕ ਐਤਵਾਰ ਨੂੰ ਪੂਰਬੀ ਸ਼ਹਿਰ ਨੋਰਕੋਪਿੰਗ ਵਿੱਚ ਪੁਲਸ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦੇਣ ਲਈ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਸਵੀਡਨ 'ਚ ਚੱਲ ਰਹੇ ਦੰਗਿਆਂ 'ਚ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਪੁਲਸ ਹੁਣ ਤੱਕ 17 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 

PunjabKesari

ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ ਵਿੱਚ ਸ਼ਨੀਵਾਰ ਨੂੰ ਇੱਕ ਸੱਜੇ-ਪੱਖੀ ਸਮੂਹ ਦੁਆਰਾ ਇੱਕ ਰੈਲੀ ਵਿੱਚ ਇੱਕ ਬੱਸ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ।ਈਰਾਨ ਅਤੇ ਇਰਾਕ ਨੇ ਕੁਰਾਨ ਨੂੰ ਸਾੜਨ ਦਾ ਵਿਰੋਧ ਜਤਾਇਆ ਹੈ। ਦੋਵਾਂ ਦੇਸ਼ਾਂ ਵੱਲੋਂ ਸਵੀਡਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਗਿਆ ਸੀ। ਡੈਨਿਸ਼-ਸਵੀਡਿਸ਼ ਕੱਟੜਪੰਥੀ ਰਾਸਮੁਸ ਪਾਲੁਡਨ, ਜੋ ਕਿ ਸਟੋਰਮ ਕੁਰਸ ਪਾਰਟੀ ਨੂੰ ਚਲਾਉਂਦਾ ਹੈ, ਨੇ ਕਿਹਾ ਕਿ ਉਹਨਾਂ ਨੇ ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਨੂੰ ਸਾੜ ਦਿੱਤਾ ਹੈ ਅਤੇ ਅੱਗੇ ਵੀ ਉਹ ਅਜਿਹਾ ਕਰਨਾ ਜਾਰੀ ਰੱਖਣਗੇ। ਜਾਣਕਾਰੀ ਅਨੁਸਾਰ ਸਟਾਕਹੋਮ, ਲਿੰਕੋਪਿੰਗ ਅਤੇ ਨੌਰਕੋਪਿੰਗ ਵਿੱਚ ਸੱਜੇ-ਪੱਖੀ ਸਮੂਹਾਂ ਦੁਆਰਾ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਸੀ। ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਜਿੱਥੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਉੱਥੇ ਹਿੰਸਾ ਭੜਕ ਗਈ। ਹੁਣ ਤੱਕ 16 ਪੁਲਸ ਅਧਿਕਾਰੀ ਜ਼ਖਮੀ ਹੋ ਚੁੱਕੇ ਹਨ। ਪੁਲਸ ਦੀਆਂ ਕਈ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

PunjabKesari

ਪੁਲਸ ਗੋਲੀਬਾਰੀ ਵਿਚ ਤਿੰਨ ਲੋਕ ਜ਼ਖ਼ਮੀ
ਸਥਾਨਕ ਪੁਲਸ ਮੁਤਾਬਕ ਉਨ੍ਹਾਂ ਨੇ ਹਿੰਸਾ ਨੂੰ ਦੇਖਦੇ ਹੋਏ ਚੇਤਵਾਨੀ ਲਈ ਗੋਲੀਬਾਰੀ ਕੀਤੀ ਸੀ ਪਰ ਤਿੰਨ ਲੋਕ ਇਸ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਏ। ਸਵੀਡਨ ਦੇ ਰਾਸ਼ਟਰੀ ਪੁਲਸ ਮੁਖੀ ਐਂਡਰਸ ਥੌਰਨਬਰਗ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ ਅਧਿਕਾਰੀਆਂ ਦੀ ਜਾਨ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਅਤੀਤ ਵਿੱਚ ਵੀ ਹਿੰਸਕ ਦੰਗੇ ਦੇਖੇ ਹਨ ਪਰ ਇਹ ਇੱਕ ਵੱਖਰਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਚੀਨ : ਸ਼ੰਘਾਈ 'ਚ ਕੋਵਿਡ-19 ਦੀ ਨਵੀਂ ਲਹਿਰ 'ਚ ਤਿੰਨ ਲੋਕਾਂ ਦੀ ਮੌਤ, ਕਰੋੜਾਂ ਲੋਕ ਘਰਾਂ 'ਚ ਕੈਦ

2020 ਵਿੱਚ ਵੀ ਸਟ੍ਰੋਮ ਕੁਰਸ ਨੇ ਕੁਰਾਨ ਨੂੰ ਸਾੜਨ ਦੀ ਯੋਜਨਾ ਬਣਾਈ ਸੀ, ਜਿਸ ਤੋਂ ਬਾਅਦ ਹਿੰਸਾ ਭੜਕ ਗਈ ਸੀ। ਉਸ ਸਮੇਂ ਮਾਲਮੋ ਸ਼ਹਿਰ ਵਿੱਚ ਕਈ ਵਾਹਨਾਂ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਹਿੰਸਾ ਤੋਂ ਬਾਅਦ ਰਾਸਮੁਸ ਪਾਲੁਡਾਨ ਨੂੰ ਨਸਲਵਾਦ ਦੇ ਦੋਸ਼ 'ਚ 2020 'ਚ ਜੇਲ੍ਹ ਭੇਜ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News