ਬਰੈਂਪਟਨ : ਵਰ੍ਹਦੀ ਬਰਫ ''ਚ ਪੰਜਾਬੀ ਹੋਏ ''ਗਰਮ'', ਵੀਡੀਓ ਵਾਇਰਲ

12/13/2017 9:37:24 PM

ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਇਕ ਪਲਾਜ਼ਾ ਦੇ ਬਾਹਰ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਪਲਾਜ਼ਾ ਦੇ ਬਾਹਰ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ 'ਚ ਸ਼ਾਮਲ ਸਾਰੇ ਨੌਜਵਾਨ ਪੰਜਾਬੀ ਸਨ।


ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇਕ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਬਰੈਂਪਟਨ ਦੇ ਮੈਕਲੂਗਲਿਨ ਰੋਡ ਨੇੜੇ ਇਕ ਪਲਾਜ਼ਾ ਦੇ ਬਾਹਰ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਜਿਸ 'ਚ 20 ਤੋਂ 25 ਨੌਜਵਾਨ ਦਿਖਾਈ ਦੇ ਰਹੇ ਹਨ, ਜੋ ਕਿ ਕਿਸੇ ਗੱਲ ਨੂੰ ਲੈ ਕੇ ਇਕ ਦੂਜੇ ਨਾਲ ਭਿੜ ਗਏ। ਇਸੇ ਝੜਪ ਦੌਰਾਨ ਇਕ ਚਸ਼ਮਦੀਦ ਨੇ ਇਸ ਸਾਰੀ ਘਟਨਾ ਦੀ ਵੀਡਓ ਬਣਾ ਲਈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਝੜਪ ਦੌਰਾਨ ਘਟਨਾ ਵਾਲੀ ਥਾਂ 'ਤੇ ਪੁਲਸ ਨਹੀਂ ਸੀ। ਇਨ੍ਹਾਂ ਪੰਜਾਬੀਆਂ ਕੋਲ ਡੰਡਿਆਂ ਸਣੇ ਕਈ ਤੇਜ਼ ਤਰ੍ਹਾਂ ਦੇ ਹਥਿਆਰ ਸਨ।


Related News