ਇਕੋ ਪਿੰਡ ਦੇ 110 ਲੋਕਾਂ ਦਾ ਕਤਲ, ਹੋਸ਼ ਉੱਡਾ ਦੇਵੇਗੀ ਵਜ੍ਹਾ

Monday, Dec 09, 2024 - 04:52 PM (IST)

ਇੰਟਰਨੈਸ਼ਨਲ ਡੈਸਕ : ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਨੇੜੇ ਇੱਕ ਬਹੁਤ ਹੀ ਗਰੀਬ ਖੇਤਰ ਅਤੇ ਸਾਲਾਂ ਤੋਂ ਹਿੰਸਾ ਵਿੱਚ ਘਿਰੇ ਸਾਈਟ ਸੋਲੀਲ ਵਿੱਚ ਇਸ ਹਫ਼ਤੇ ਲਗਭਗ 110 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਜਾਦੂ-ਟੂਣਾ ਦੱਸਿਆ ਜਾ ਰਿਹਾ ਹੈ। ਇੱਕ ਪ੍ਰਮੁੱਖ ਮਨੁੱਖੀ ਅਧਿਕਾਰ ਸੰਗਠਨ ਨੈਸ਼ਨਲ ਹਿਊਮਨ ਰਾਈਟਸ ਡਿਫੈਂਸ ਨੈੱਟਵਰਕ (ਆਰ.ਐੱਨ.ਡੀ.ਡੀ.ਐੱਚ.) ਨੇ ਐਤਵਾਰ ਨੂੰ ਦੱਸਿਆ ਕਿ ਇਹ ਕਤਲ ਮੋਨੇਲ ਮਿਕਾਨੋ ਫੇਲਿਕਸ ਨਾਂ ਦੇ ਇੱਕ ਸਥਾਨਕ ਗਿਰੋਹ ਆਗੂ ਨੇ ਬਦਲੇ ਦੀ ਭਾਵਨਾ ਨਾਲ ਕੀਤੇ ਹਨ।

ਗੈਂਗ ਲੀਡਰ ਫੇਲਿਕਸ ਨੇ ਇਹ ਕਤਲ ਉਸ ਦੇ ਬੱਚੇ ਦੇ ਬੀਮਾਰ ਹੋਣ ਅਤੇ ਬਾਅਦ ਵਿੱਚ ਮੌਤ ਤੋਂ ਬਾਅਦ ਕੀਤੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗਿਰੋਹ ਦੇ ਆਗੂ ਨੂੰ ਇੱਕ ਵੂਡੂ ਪਾਦਰੀ ਨੇ ਦੱਸਿਆ ਸੀ ਕਿ ਉਸ ਦੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਲਈ ਇਲਾਕੇ ਦੇ ਬਜ਼ੁਰਗਾਂ ਨੇ ਜਾਦੂ ਕੀਤਾ ਹੈ। ਸ਼ਨੀਵਾਰ ਦੁਪਹਿਰ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਗੈਂਗ ਲੀਡਰ ਗੁੱਸੇ 'ਚ ਆ ਗਿਆ ਅਤੇ ਉਸ ਨੇ ਆਪਣੇ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦਾ ਹੁਕਮ ਦਿੱਤਾ।

ਬਜ਼ੁਰਗਾਂ ਨੂੰ ਚੋਣਵੇਂ ਢੰਗ ਨਾਲ ਦਿੱਤਾ ਮਾਰ 

RNDDH ਦੇ ਅਨੁਸਾਰ, ਗਿਰੋਹ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ 60 ਅਤੇ ਸ਼ਨੀਵਾਰ ਨੂੰ 50 ਲੋਕਾਂ ਨੂੰ ਚਾਕੂਆਂ ਅਤੇ ਕੁਹਾੜਿਆਂ ਨਾਲ ਮਾਰ ਦਿੱਤਾ। ਗੈਂਗ ਹਮਲਿਆਂ ਦਾ ਸ਼ਿਕਾਰ ਹੋਏ ਸਾਰੇ ਪੀੜਤਾਂ ਦੀ ਉਮਰ 60 ਸਾਲ ਤੋਂ ਵੱਧ ਦੱਸੀ ਜਾਂਦੀ ਹੈ। ਹੈਤੀ Cite Soleil ਸਭ ਤੋਂ ਗਰੀਬ ਅਤੇ ਸਭ ਤੋਂ ਵੱਧ ਹਿੰਸਕ ਖੇਤਰਾਂ ਵਿੱਚੋਂ ਇੱਕ ਹੈ। ਇਸ ਕਾਰਨ ਇੱਥੇ ਗੈਂਗ ਦਾ ਕੰਟਰੋਲ ਕਾਫੀ ਮਜ਼ਬੂਤ ​​ਹੈ।

ਗੈਂਗ ਹਿੰਸਾ ਨੂੰ ਰੋਕਣ ਵਿੱਚ ਅਸਫਲ ਹੈਤੀ ਸਰਕਾਰ

ਸੰਯੁਕਤ ਰਾਸ਼ਟਰ ਦੇ ਅਨੁਸਾਰ, ਫੇਲਿਕਸ ਦੇ ਗੈਂਗ ਦੇ ਲਗਭਗ 300 ਮੈਂਬਰ ਹਨ ਅਤੇ ਇਹ ਗਿਰੋਹ ਪੋਰਟ-ਓ-ਪ੍ਰਿੰਸ ਦੇ ਆਸਪਾਸ ਦੇ ਖੇਤਰਾਂ ਜਿਵੇਂ ਕਿ ਫੋਰਟ ਡਿਮਾਂਚੇ ਅਤੇ ਲਾ ਸੈਲੀਨ ਵਿੱਚ ਸਰਗਰਮ ਹੈ। ਸਾਲ 2018 ਵਿੱਚ ਲਾ ਸੈਲੀਨ ਵਿੱਚ ਹੋਏ ਕਤਲੇਆਮ ਵਿੱਚ ਲਗਭਗ 71 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਹੈਤੀ ਦੀ ਸਰਕਾਰ ਸਿਆਸੀ ਟਕਰਾਅ ਨਾਲ ਜੂਝ ਰਹੀ ਹੈ ਅਤੇ ਰਾਜਧਾਨੀ ਦੇ ਆਲੇ-ਦੁਆਲੇ ਗਿਰੋਹਾਂ ਦੇ ਵਧਦੇ ਦਬਦਬੇ ਨੂੰ ਰੋਕਣ ਵਿੱਚ ਅਸਫਲ ਰਹੀ ਹੈ।
 


DILSHER

Content Editor

Related News