ਹਵਾਲਗੀ ਦੀ ਸੁਣਵਾਈ ਸ਼ੁਰੂ ਹੋਣ ''ਤੇ ਯੂਕੇ ਕੋਰਟ ''ਚ ਪੇਸ਼ ਹੋਵੇਗਾ ਭਗੌੜਾ ਮਾਲਿਆ

12/03/2017 7:33:12 PM

ਲੰਡਨ— ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੋਏ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ 'ਤੇ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਸੋਮਵਾਰ ਨੂੰ ਅਦਾਲਤ 'ਚ ਪੇਸ਼ ਹੋਣਗੇ।
ਮਾਲਿਆ ਨੂੰ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਦੇ ਮਾਮਲੇ 'ਚ ਸਕਾਟਲੈਂਡ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਮਾਲਿਆ 6.5 ਲੱਖ ਪਾਉਂਡ ਦੇ ਬੇਲ ਬਾਂਡ 'ਤੇ ਰਿਹਾਅ ਹੋਏ ਸਨ। ਮਾਲਿਆ ਖਿਲਾਫ ਹਵਾਲਗੀ ਦੀ ਸੁਣਵਾਈ ਸ਼ੁਰੂ ਹੋਣ 'ਤੇ ਲੰਡਨ ਸਥਿਤ ਵੇਸਟਮਿੰਟਰ ਦੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣਗੇ।
61 ਸਾਲਾਂ ਮਾਲਿਆ ਮਾਰਚ 2016 'ਚ ਭਾਰਤ ਛੱਡ ਕੇ ਬ੍ਰਿਟੇਨ ਭੱਜ ਗਏ ਸਨ। ਮਾਲਿਆ 'ਤੇ ਭਾਰਤ ਦੀ ਵੱਖ-ਵੱਖ ਬੈਂਕਾਂ ਦੇ 9000 ਕਰੋੜ ਰੁਪਏ ਦਾ ਲੋਨ ਹੈ। ਸਾਬਕਾ ਰਾਜਸਭਾ ਮੈਂਬਰ ਮਾਲਿਆ ਦੀ ਅਦਾਲਤ 'ਚ ਪੇਸ਼ੀ ਦੌਰਾਨ ਉਹ ਮੀਡੀਆ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਭਾਰਤ 'ਚ ਕੁਝ ਗਲਤ ਨਹੀਂ ਕੀਤਾ ਹੈ। ਉਨ੍ਹਾਂ ਖਿਲਾਫ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਇਸ ਸੁਣਵਾਈ ਤੋਂ ਬਾਅਦ ਤੈਅ ਹੋਵੇਗਾ ਕਿ ਮਾਲਿਆ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਜਾਂ ਨਹੀਂ।


Related News