ਗ੍ਰਿਫਤਾਰੀ ਤੋਂ 3 ਘੰਟਿਆਂ ਬਾਅਦ ਹੋਈ ਮਾਲਿਆ ਦੀ ਜ਼ਮਾਨਤ

Tuesday, Apr 18, 2017 - 04:58 PM (IST)

 ਗ੍ਰਿਫਤਾਰੀ ਤੋਂ 3 ਘੰਟਿਆਂ ਬਾਅਦ ਹੋਈ ਮਾਲਿਆ ਦੀ ਜ਼ਮਾਨਤ
ਲੰਡਨ— ਲੰਡਨ ਵਿਚ ਕਿੰਗਫਿਸ਼ਰ ਏਅਰਲਾਈਨ ਦੇ ਮਾਲਕ ਅਤੇ ਭਾਰਤੀ ਬੈਂਕਾਂ ਦੇ 9000 ਕਰੋੜ ਦਾ ਕਰਜ਼ਾ ਲੈ ਕੇ ਫਰਾਰ ਹੋਏ ਵਿਜੇ ਮਾਲਿਆ ਨੂੰ ਗ੍ਰਿਫਤਾਰੀ ਦੇ ਤਿੰਨ ਘੰਟਿਆਂ ਬਾਅਦ ਹੀ ਜ਼ਮਾਨਤ ਮਿਲ ਗਈ। ਸਕਾਟਲੈਂਡ ਯਾਰਡ ਪੁਲਸ ਨੇ ਮਾਲਿਆ ਨੂੰ ਗ੍ਰਿਫਤਾਰ ਕੀਤਾ ਸੀ। ਵੈਸਟਮਿੰਸਟਰ ਦੀ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਮਾਲਿਆ ਨੂੰ ਜ਼ਮਾਨਤ ਮਿਲ ਗਈ। ਮਾਲਿਆ ਨੂੰ ਭਾਰਤ ਸਰਕਾਰ ਨੇ ਭਗੋੜਾ ਐਲਾਨ ਕੀਤਾ ਹੋਇਆ ਹੈ। ਵਿਜੇ ਮਾਲਿਆ ਬੀਤੇ ਸਾਲ 2 ਮਾਰਚ ਨੂੰ ਦੇਸ਼ ਛੱਡ ਕੇ ਲੰਡਨ ਫਰਾਰ ਹੋ ਗਿਆ ਸੀ। ਭਾਰਤ ਸਰਕਾਰ ਨੇ ਮਾਲਿਆ ਦੀ ਭਾਰਤ ਹਵਾਲਗੀ ਲਈ ਬ੍ਰਿਟੇਨ ਸਰਕਾਰ ਤੋਂ ਮੰਗ ਕੀਤੀ ਸੀ। ਇਹ ਮਾਮਲਾ ਬ੍ਰਿਟੇਨ ਦੀ ਅਦਾਲਤ ਵਿਚ ਚੱਲ ਰਿਹਾ ਸੀ। ਜ਼ਮਾਨਤ ਮਿਲਣ ਤੋਂ ਬਾਅਦ ਇਕ ਵਾਰ ਫਿਰ ਮਾਲਿਆ ਦੀ ਭਾਰਤ ਹਵਾਲਗੀ ਸਵਾਲਾਂ ਦੇ ਘੇਰੇ ਵਿਚ ਆ ਗਈ।

author

Kulvinder Mahi

News Editor

Related News