ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਛੱਡਣ ਲਈ ਤਿਆਰ ਮਾਲਿਆ
Friday, Apr 05, 2019 - 02:18 AM (IST)

ਲੰਡਨ— ਸੰਕਟ ’ਚ ਫਸੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੇ ਕਈ ਬੈਂਕਾਂ ਨੂੰ ਸੰਤੁਸ਼ਟ ਕਰਨ ਲਈ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਬ੍ਰਿਟੇਨ ਦੀ ਇਕ ਅਦਾਲਤ ਨੂੰ ਵੀਰਵਾਰ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਬੈਂਕਾਂ ਨੇ ਮਾਲਿਆ ਕੋਲ ਲਗਭਗ 1.145 ਅਰਬ ਡਾਲਰ ਪੌਂਡ ਵਸੂਲਣੇ ਹਨ ਅਤੇ ਬੈਂਕ ਇਸ ਵਿਚੋਂ ਕੁਝ ਰਕਮ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਗੌੜੇ ਸ਼ਰਾਬ ਦੇ ਕਾਰੋਬਾਰੀ ਮਾਲਿਆ ਨੂੰ ਅਜੇ ਲਗਭਗ 18,325.31 ਪੌਂਡ ਦੀ ਵੱਧ ਤੋਂ ਵੱਧ ਰਕਮ ਇਕ ਹਫਤੇ ਵਿਚ ਖਰਚਣ ਦੀ ਇਜਾਜ਼ਤ ਹੈ। ਇਸੇ ਹਫਤੇ ਬ੍ਰਿਟੇਨ ਦੀ ਹਾਈ ਕੋਰਟ ’ਚ ਸੁਣਵਾਈ ਦੌਰਾਨ ਮਾਲਿਆ ਨੇ ਇਸ ਰਕਮ ਨੂੰ ਘਟਾ ਕੇ 29,500 ਪੌਂਡ ਮਾਸਿਕ ਕਰਨ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ 13 ਬੈਂਕਾਂ ਦੇ ਗਠਜੋੜ ਨੇ ਇਸ ਪੇਸ਼ਕਸ਼ 'ਤੇ ਸਹਿਮਤੀ ਨਹੀਂ ਦਿੱਤੀ। ਬੈਂਕ ਲੰਡਨ ਵਿਚ ਮਾਲਿਆ ਦੇ ਆਈ. ਸੀ. ਆਈ. ਸੀ. ਆਈ. ਬੈਂਕ ’ਚ ਜਮ੍ਹਾ 2,60,000 ਪੌਂਡ ਦੀ ਰਕਮ ਚਾਹੁੰਦੇ ਹਨ।