ਮਾਲਿਆ ਨੂੰ ਵੱਡਾ ਝਟਕਾ, ਯੂਕੇ ''ਚ ਹਾਰਿਆ ਕੇਸ

02/12/2018 7:47:49 PM

ਲੰਡਨ— ਭਾਰਤ 'ਚ ਅਦਾਲਤ ਵਲੋਂ ਭਗੌੜਾ ਐਲਾਨ ਕੀਤੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਕਿੰਗਫਿਸ਼ਰ ਏਅਰਲਾਈਨ ਯੂਕੇ 'ਚ ਇਕ ਕੇਸ ਹਾਰ ਗਈ ਹੈ। ਇਸ 'ਚ ਉਨ੍ਹਾਂ ਨੂੰ ਇਕ ਕੰਪਨੀ ਨੂੰ 90 ਮਿਲੀਅਨ ਡਾਲਰ (ਕਰੀਬ 579 ਕਰੋੜ ਰੁਪਏ) ਕਲੇਮ ਦੇ ਤੌਰ 'ਤੇ ਦੇਣ ਨੂੰ ਕਿਹਾ ਗਿਆ ਹੈ।
ਇਹ ਕੇਸ ਬੰਦ ਹੋ ਗਈ ਕਿੰਗਫਿਸ਼ਰ ਏਅਰਲਾਈਨ ਨਾਲ ਜੁੜਿਆ ਸੀ ਤੇ 62 ਸਾਲ ਦੇ ਮਾਲਿਆ ਦੀ ਕੰਪਨੀ ਦੇ ਖਿਲਾਫ ਸਿੰਗਾਪੁਰ ਦੀ ਬੀਓਸੀ ਐਵਿਏਸ਼ਨ ਨਾਂ ਦੀ ਕੰਪਨੀ ਨੇ ਦਾਇਰ ਕੀਤਾ ਸੀ। ਖਬਰਾਂ ਮੁਤਾਬਕ ਮਾਮਲਾ 2014 ਦਾ ਹੈ। ਉਸ ਵੇਲੇ ਕਿੰਗਫਿਸ਼ਰ ਨੇ ਬੀਓਸੀ ਨੂੰ ਕੁਝ ਪਲਾਨ ਲੀਜ਼ 'ਤੇ ਦਿੱਤੇ ਸੀ। 
ਓਬੀਸੀ ਐਵੀਏਸ਼ਨ ਤੇ ਕਿੰਗਫਿਸ਼ਰ ਏਅਰਲਾਈਨ ਦੇ ਵਿਚਕਾਰ ਦਾ ਇਹ ਮਾਮਲਾ ਲੀਜ਼ਿੰਗ ਐਗਰੀਮੈਂਟ ਨੂੰ ਲੈ ਕੇ ਸੀ। ਦੋਵਾਂ ਦੇ ਵਿਚਕਾਰ ਚਾਰ ਪਲਾਨ ਨੂੰ ਲੈ ਕੇ ਡੀਲ ਹੋਈ ਸੀ, ਜਿਨ੍ਹਾਂ 'ਚੋਂ ਤਿੰਨ ਡੀਲਜ਼ ਡਿਲੀਵਰ ਕੀਤੀਆਂ ਜਾ ਚੁੱਕੀਆਂ ਹਨ। ਦੱਸਣਯੋਗ ਹੈ ਮਾਲਿਆ 'ਤੇ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਬਕਾਇਆ ਹਨ। ਬੀਓਸੀ ਐਵੀਏਸ਼ਨ ਸਿੰਗਾਪੁਰ ਤੇ ਬੀਓਸੀ ਐਵੀਏਸ਼ਨ ਆਇਰਲੈਂਡ ਨੇ ਇਸ ਮਾਮਲੇ 'ਚ ਕਿੰਗਫਿਸ਼ਰ ਏਅਰਲਾਈਨ ਤੇ ਯੂਨਾਈਟਡ ਬਰੁਅਰੀਜ਼ ਦਾ ਨਾਂ ਲਿਆ ਸੀ। ਯੂਨਾਈਟਡ ਬਰੁਆਰੀਜ਼ 'ਚ ਵੀ ਮਾਲਿਆ ਦੀ ਵੱਡੀ ਹਿੱਸੇਦਾਰੀ ਹੈ।


Related News