ਲੰਡਨ ਹਾਈ ਕੋਰਟ ਦੀ ਕਾਰਵਾਈ, ਭਗੌੜਾ ਮਾਲਿਆ ਦੀਵਾਲੀਆ ਐਲਾਨਿਆ, ਜ਼ਬਤ ਹੋਵੇਗੀ ਜਾਇਦਾਦ

Tuesday, Jul 27, 2021 - 10:52 AM (IST)

ਲੰਡਨ ਹਾਈ ਕੋਰਟ ਦੀ ਕਾਰਵਾਈ, ਭਗੌੜਾ ਮਾਲਿਆ ਦੀਵਾਲੀਆ ਐਲਾਨਿਆ, ਜ਼ਬਤ ਹੋਵੇਗੀ ਜਾਇਦਾਦ

ਲੰਡਨ (ਵਾਰਤਾ) : ਭਗੌੜੇ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਹਾਈ ਕੋਰਟ ਨੇ ਸੋਮਵਾਰ ਦੀਵਾਲੀਆ ਐਲਾਨ ਦਿੱਤਾ, ਜਿਸ ਨਾਲ ਭਾਰਤੀ ਬੈਂਕਾਂ ਲਈ ਮਾਲਿਆ ਦੀ ਜਾਇਦਾਦ ਜ਼ਬਤ ਕਰਕੇ ਕਰਜ਼ੇ ਦੀ ਵਸੂਲੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਲੰਡਨ ਸਥਿਤ ਚੀਫ ਇਨਸੋਲਵੈਂਸੀਜ਼ ਐਂਡ ਕੰਪਨੀਜ਼ ਕੋਰਟ ਦੇ ਜੱਜ ਮਾਈਕਲ ਬ੍ਰਿਗਸ ਨੇ ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕਰਨ ਦਾ ਫੈਸਲਾ ਸੁਣਾਇਆ ਹੈ। ਮਾਲਿਆ ਖਿਲਾਫ਼ ਭਾਰਤੀ ਸਟੇਟ ਬੈਂਕ ਦੀ ਅਗਵਾਈ ’ਚ 13 ਭਾਰਤੀ ਬੈਂਕਾਂ ਦੇ ਇਕ ਸੰਘ ਨੇ ਬ੍ਰਿਟਿਸ਼ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਪਟੀਸ਼ਨ ਵਿਚ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤੇ ਗਏ ਲੋਨ ਦੀ ਵਸੂਲੀ ਲਈ ਮਾਲਿਆ ਨੂੰ ਦੀਵਾਲੀਆ ਐਲਾਨਣ ਦੀ ਮੰਗ ਕੀਤੀ ਗਈ ਸੀ। ਭਾਰਤੀ ਬੈਂਕਾਂ ਦੀ ਨੁਮਾਇੰਦਗੀ ਕਰ ਰਹੀ ਲਾਅਕੰਪਨੀ ਟੀ.ਐੱਲ.ਟੀ. ਐੱਲ.ਐੱਲ.ਪੀ. ਅਤੇ ਬੈਰਿਸਟਰ ਮਾਰਸੀਆ ਸ਼ੇਕਰਡੇਮਿਅਨ ਨੇ ਉਨ੍ਹਾਂ ਤਰਫੋਂ ਇਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕਰਨ ਦੀ ਅਪੀਲ ਕੀਤੀ ਸੀ। ਮਾਲਿਆ ਕੋਲ ਲੰਡਨ ਹਾਈ ਕੋਰਟ ਦੇ ਫ਼ੈਸਲੇ ਖਿਲਾਫ਼ ਅਪੀਲ ਕਰਨ ਲਈ ਅਜੇ ਇਕ ਮੌਕਾ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਮਾਲਿਆ ਦੇ ਵਕੀਲ ਜਲਦੀ ਹੀ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ ਕਰਨਗੇ। 

ਇਹ ਵੀ ਪੜ੍ਹੋ: ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ

ਧਿਆਨਦੇਣ ਯੋਗ ਹੈ ਕਿ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਇਸੇ ਮਹੀਨੇ ਕਿੰਗਫਿਸ਼ਰ ਏਅਰ ਲਾਈਨਜ਼ ਦੇ ਸ਼ੇਅਰ ਵੇਚ ਕੇ 792.12 ਕਰੋੜ ਰੁਪਏ ਇਕੱਠੇ ਕੀਤੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਵਿਚ ਇਨ੍ਹਾਂ ਸ਼ੇਅਰਾਂ ਨੂੰ ਜ਼ਬਤ ਕਰ ਲਿਆ ਸੀ। ਈਡੀ ਨੇ ਇਨ੍ਹਾਂ ਸ਼ੇਅਰਾਂ ਨੂੰ ਸਟੇਟ ਬੈਂਕ ਦੀ ਅਗਵਾਈ ਵਾਲੇ ਰਿਣਦਾਤਾ ਬੈਂਕਾਂ ਨੂੰ ਸੌਂਪਿਆਂ ਸੀ। ਇਸ ਤੋਂ ਪਿਛਲੇ ਮਹੀਨੇ ਵੀ ਇਸੇ ਕੇਸ ਵਿਚ ਬੈਂਕਾਂ ਦੇ ਇਕ ਸਮੂਹ ਨੂੰ ਸ਼ੇਅਰਾਂ ਦੀ ਵਿਕਰੀ ਜ਼ਰੀਏ 7,181 ਕਰੋੜ ਰੁਪਏ ਪ੍ਰਾਪਤ ਹੋਏ ਸਨ। ਈ.ਡੀ. ਅਤੇ ਸੀ.ਬੀ.ਆਈ. ਬ੍ਰਿਟੇਨ ਭੱਜ ਚੁੱਕੇ ਮਾਲਿਆ ਖਿਲਾਫ਼ 9,000 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੀ ਜਾਂਚ ਕਰ ਰਹੇ ਹਨ। ਇਹ ਧੋਖਾਧੜੀ ਮਾਲਿਆ ਦੀ ਬੰਦ ਹੋ ਚੁੱਕਾ ਕਿੰਗਫਿਸ਼ਰ ਏਅਰਲਾਈਨ ਨਾਲ ਸਬੰਧਤ ਹੈ, ਜਿਸ ਦੇ ਲਈ ਉਸ ਨੇ ਕਈ ਬੈਂਕਾਂ ਤੋਂ ਤਕਰੀਬਨ 9,000 ਕਰੋੜ ਰੁਪਏ ਦੇ ਕਰਜ਼ੇ ਲਏ ਸਨ। ਇਸ ਕਰਜ਼ੇ ਦੀ ਵਸੂਲੀ ਲਈ ਡੈਬਟ ਰਿਕਵਰੀ ਟ੍ਰਿਬਿਊਨਲ (ਡੀ.ਆਰ.ਟੀ.) ਨੇ ਮਾਲਿਆ ਦੀ ਕੰਪਨੀ ਦੇ ਸ਼ੇਅਰ ਵੇਚੇ ਹਨ।

ਇਹ ਵੀ ਪੜ੍ਹੋ: ਅਮਰੀਕਾ ਦੇ ਯੂਟਾ ’ਚ ਰੇਤਲੇ ਤੂਫ਼ਾਨ ਦਾ ਕਹਿਰ, ਆਪਸ ’ਚ ਟਕਰਾਈਆਂ 20 ਗੱਡੀਆਂ, 7 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News