ਜਦੋਂ ਭਾਰਤ-ਪਾਕਿ ਦੇ ਕ੍ਰਿਕਟ ਮੈਚ ਦੌਰਾਨ ਮੌਜਾਂ ਲੁੱਟ ਰਹੇ ''ਮਾਲਿਆ'' ''ਤੇ ਟਿੱਕ ਗਈਆਂ ਸਭ ਦੀਆਂ ਨਜ਼ਰਾਂ (ਤਸਵੀਰਾਂ)

06/05/2017 1:18:28 PM

ਬਰਮਿੰਘਮ— ਇਕ ਪਾਸੇ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੱਲ੍ਹ ਖੇਡੇ ਗਏ ਕ੍ਰਿਕਟ ਮੈਚ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਅਤੇ ਇਕ ਪਲ ਲਈ ਵੀ ਕੋਈ ਨਜ਼ਰ ਨਹੀਂ ਘੁੰੰਮਾਉਣਾ ਚਾਹੁੰਦਾ ਸੀ, ਉੱਥੇ ਉਸ ਦੌਰਾਨ ਵੀ ਭਾਰਤੀਆਂ ਦੀਆਂ ਨਜ਼ਰਾਂ ਇਕ ਪਲ ਲਈ ਉਸ ਸ਼ਖਸ 'ਤੇ ਟਿੱਕ ਗਈਆਂ, ਜੋ ਭਾਰਤ ਦੇ ਪੈਸੇ 'ਤੇ ਇੰਗਲੈਂਡ ਵਿਚ ਐਸ਼ ਕਰ ਰਿਹਾ ਸੀ। ਗੱਲ ਹੋ ਰਹੀ ਹੈ ਭਾਰਤ ਦੀਆਂ ਬੈਂਕਾਂ ਤੋਂ ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਫਰਾਰ ਹੋਏ ਸੀ। ਭਾਰਤ ਸਰਕਾਰ ਜਿੱਥੇ ਲਗਾਤਾਰ ਮਾਲਿਆ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਅਸਫਲ ਰਹੀ ਹੈ, ਉੱਥੇ ਭਾਰਤ ਸਰਕਾਰ ਨੂੰ ਠੇਂਗਾ ਦਿਖਾਉਂਦੇ ਹੋਏ ਉਹ ਖੁੱਲ੍ਹੇ ਆਮ ਮੈਦਾਨ ਵਿਚ ਕ੍ਰਿਕਟ ਦੇ ਮੈਚ ਦਾ ਆਨੰਦ ਮਾਣਦਾ ਦਿਖਾਈ ਦਿੱਤਾ। ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਇਹ ਰਹੀ ਕਿ ਮਾਲਿਆ ਦੇ ਨਾਲ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਵੀ ਦਿਖਾਈ ਦਿੱਤੇ। ਮਾਲਿਆ ਵੀ. ਆਈ. ਪੀਜ਼ ਲੋਕਾਂ ਦੇ ਸਮੂਹ ਵਿਚ ਬੈਠਾ ਸੀ ਅਤੇ ਇੰਝ ਲੱਗ ਰਿਹਾ ਸੀ ਕਿ ਭਾਰਤ ਨੂੰ ਕਹਿ ਰਿਹਾ ਹੋਵੇ ਕਿ 'ਕੈਚ ਮੀ ਇਫ ਯੂ ਕੈਨ' (ਮੈਨੂੰ ਫੜ ਸਕਦੇ ਹੋ ਤਾਂ ਫੜ ਕੇ ਦਿਖਾਓ)। ਭਾਰਤ ਕੱਲ੍ਹ ਦਾ ਮੈਚ ਚਾਹੇ ਪਾਕਿਸਤਾਨ ਤੋਂ ਜਿੱਤ ਗਿਆ ਪਰ ਇੱਥੇ ਇਹ ਕਹਿਣਾ ਬਣਦਾ ਹੈ ਕਿ ਭਾਰਤ ਦਾ ਕਾਨੂੰਨ ਜ਼ਰੂਰ ਮਾਲਿਆ ਅੱਗੇ ਹਾਰ ਗਿਆ। ਮੈਚ ਤੋਂ ਮਾਲਿਆ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਲੋਕਾਂ ਨੇ ਟਵਿੱਟਰ 'ਤੇ ਭਾਰਤ ਦੇ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਅਤੇ ਮਾਲਿਆ ਦੀਆਂ 'ਮੌਜਾਂ', ਭਾਰਤੀਆਂ ਨੂੰ ਰੜਕਣ ਲੱਗ ਪਈਆਂ।


Kulvinder Mahi

News Editor

Related News