ਟਰੰਪ-ਕਿਮ ਦੀ ਮੁਲਾਕਾਤ ਲਈ ਚੁਣੇ ਜਾਣ ''ਤੇ ਮਾਣ ਮਹਿਸੂਸ ਕਰ ਰਿਹੈ ਵਿਅਤਨਾਮ
Thursday, Feb 07, 2019 - 12:41 AM (IST)

ਹਨੋਈ— ਵਿਅਤਨਾਮ ਦੇ ਨੌਜਵਾਨਾਂ ਤੇ ਬੁੱਢੇ ਵਿਅਕਤੀਆਂ ਨੇ ਬੁੱਧਵਾਰ ਨੂੰ ਖੁਸ਼ੀ ਜ਼ਾਹਰ ਕੀਤੀ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਗ ਉਨ ਦੀ ਦੂਜੀ ਫੇਸ-ਟੂ-ਫੇਸ ਮੀਟਿੰਗ ਲਈ ਵਿਅਤਨਾਮ ਨੂੰ ਚੁਣਿਆ ਗਿਆ ਹੈ।
ਟਰੰਪ ਦੇ ਸਟੇਟ ਆਫ ਯੂਨੀਅਨ ਦੇ ਭਾਸ਼ਣ ਦੇ ਐਲਾਨ 'ਚ ਕਮਿਊਨਿਸਟ ਵਲੋਂ ਚਲਾਏ ਜਾਂਦੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਨੂੰ ਹਾਈ ਪ੍ਰੋਫਾਈਲ ਸਿਖਰ ਬੈਠਕ ਲਈ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਸੀ। ਪਿਛਲੇ ਸਾਲ ਜੂਨ 'ਚ ਸਿੰਗਾਪੁਰ 'ਚ ਉਨ੍ਹਾਂ ਦੀ ਸ਼ਾਨਦਾਰ ਮੀਟਿੰਗ ਹਥਿਆਰਬੰਦੀ ਤੇ ਇਤਿਹਾਸਕ ਹੱਥ ਮਿਲਾਪ ਵਜੋਂ ਖਾਸੀ ਚਰਚਾ 'ਚ ਰਹੀ ਸੀ।
ਇਕ 82 ਸਾਲਾ ਕਮਿਊਨਿਸਟ ਪਾਰਟੀ ਦੇ ਮੈਂਬਰ ਫਾਮ ਵਾਨ ਥੌ ਨੇ ਐੱਫ.ਪੀ. ਨੂੰ ਕਿਹਾ ਕਿ ਇਹ ਸਾਡੇ ਦੇਸ਼ ਲਈ ਇਕ ਨਵੀਂ ਪਦਵੀ ਹੈ ਅਤੇ ਦੁਨੀਆ ਨੇ ਸਾਡੇ 'ਤੇ ਭਰੋਸਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਾਲਾਨਾ ਮੀਟਿੰਗ 'ਚ ਕਿਹਾ ਕਿ ਉਹ 27-28 ਫਰਵਰੀ ਨੂੰ ਕੋਰੀਆਈ ਨੇਤਾ ਕਿਮ ਨਾਲ ਮੁਲਾਕਾਤ ਕਰਨਗੇ ਤੇ ਇਹ ਮੁਲਾਕਾਤ ਵਿਅਤਨਾਮ 'ਚ ਹੋਣ ਵਾਲੀ ਦੋ ਦਿਨਾਂ ਸਿਖਰ ਸੰਮੇਲਨ ਦੌਰਾਨ ਹੋਵੇਗੀ।