ਨਵੇਂ ਕੋਰੋਨਾ ਸਟ੍ਰੇਨ ਦਾ ਖੌਫ਼, ਇਸ ਮੁਲਕ 'ਚ ਵੀ ਮਿਲਿਆ ਪਹਿਲਾ ਮਾਮਲਾ

01/02/2021 2:43:25 PM

ਹਨੋਈ- ਪਿਛਲੇ ਸਾਲ ਵਿਚ ਭਾਰੀ ਤਬਾਹੀ ਮਚਾ ਚੁੱਕੇ ਕੋਰੋਨਾ ਵਾਇਰਸ ਦੇ ਹੁਣ ਨਵੇਂ ਸਟ੍ਰੇਨ ਨੇ 2021 ਵਿਚ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਹ 70 ਫ਼ੀਸਦੀ ਜ਼ਿਆਦਾ ਸੰਕ੍ਰਾਮਕ ਹੈ, ਜਿਸ ਦੀ ਵਜ੍ਹਾ ਨਾਲ ਇਸ ਦਾ ਡਰ ਵੀ ਜ਼ਿਆਦਾ ਹੈ। ਹੁਣ ਵੀਅਤਨਾਮ ਵਿਚ ਨਵੇਂ ਕੋਰੋਨਾ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ, ਜੋ ਕਿ ਯੂ. ਕੇ. ਤੋਂ ਆਈ ਇਕ ਬੀਬੀ ਵਿਚ ਮਿਲਿਆ ਹੈ।

ਨਵਾਂ ਕੋਰੋਨਾ ਵਾਇਰਸ ਸਟ੍ਰੇਨ ਬ੍ਰਿਟੇਨ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਵੀਅਤਨਾਮ ਦੇ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਨਵਾਂ ਸਟ੍ਰੇਨ ਯੂ. ਕੇ. ਤੋਂ ਪਰਤੀ ਇਕ 44 ਸਾਲਾ ਬੀਬੀ ਵਿਚ ਮਿਲਿਆ ਹੈ, ਜੋ ਕਿ ਇੱਥੇ ਪਹੁੰਚਣ 'ਤੇ ਇਕਾਂਤਵਾਸ ਵਿਚ ਸੀ ਅਤੇ 24 ਦਸੰਬਰ ਨੂੰ ਪਾਜ਼ੀਟਿਵ ਪਾਈ ਗਈ ਸੀ।

ਇਹ ਵੀ ਪੜ੍ਹੋਸਿਡਨੀ 'ਚ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ NSW 'ਚ ਸਖ਼ਤ ਪਾਬੰਦੀਆਂ ਲਾਗੂ

ਮੰਤਰਾਲਾ ਨੇ ਕਿਹਾ ਕਿ ਰਿਸਰਚਰਸ ਨੇ ਮਰੀਜ਼ ਦੇ ਨਮੂਨੇ ਦੀ ਜੀਨ-ਸੀਕਸਿੰਗ ਕੀਤੀ ਅਤੇ ਉਸ ਵਿਚ VOC 202012/01 ਦੀ ਪੁਸ਼ਟੀ ਹੋਈ ਜਿਸ ਨੂੰ ਨਵਾਂ ਸਟ੍ਰੇਨ ਕਿਹਾ ਜਾਂਦਾ ਹੈ। ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ ਲੋਕਾਂ ਵਿਚ ਵਧੇਰੇ ਅਸਾਨੀ ਨਾਲ ਫੈਲ ਸਕਦਾ ਹੈ।

ਇਹ ਵੀ ਪੜ੍ਹੋ- ਨਵੇਂ ਸਾਲ ਦੇ ਭਾਸ਼ਣ 'ਚ ਤਾਈਵਾਨ ਦੀ ਰਾਸ਼ਟਰਪਤੀ ਨੇ ਕਿਹਾ- 'ਚੀਨ ਤੋਂ ਵੱਧ ਰਿਹੈ ਫ਼ੌਜੀ ਖ਼ਤਰਾ'

ਗੌਰਤਲਬ ਹੈ ਕਿ ਬ੍ਰਿਟੇਨ ਵਿਚ ਤੇਜ਼ੀ ਨਾਲ ਫੈਲ ਰਹੇ ਨਵੇਂ ਕੋਰੋਨਾ ਸਟ੍ਰੇਨ ਦੀ ਵਜ੍ਹਾ ਨਾਲ ਦੁਨੀਆ ਭਰ ਦੇ ਦੇਸ਼ਾਂ ਨੇ ਯੂ. ਕੇ. ਲਈ ਯਾਤਰਾ 'ਤੇ ਪਾਬੰਦੀਆਂ ਲਾਈਆਂ ਹਨ। ਹਾਲਾਂਕਿ, ਨੈਗੇਟਿਵ ਰਿਪੋਰਟ ਦੀ ਸ਼ਰਤ 'ਤੇ ਕੁਝ ਦੇਸ਼ਾਂ ਨੇ ਯਾਤਰਾ ਨੂੰ ਖੋਲ੍ਹ ਦਿੱਤਾ ਹੈ। ਨਾਰਵੇ ਨੇ ਇਸ ਸ਼ਰਤ ਨਾਲ ਦੋ ਜਨਵਰੀ ਤੋਂ ਯੂ. ਕੇ. ਲਈ ਉਡਾਣਾਂ ਦੀ ਮਨਜ਼ੂਰੀ ਦਿੱਤੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਨਵਾਂ ਕੋਰੋਨ ਸਟ੍ਰੇਨ ਅਸਲ ਵਾਇਰਸ ਨਾਲੋਂ 40-70 ਫ਼ੀਸਦੀ ਵਧੇਰੇ ਇਕ ਤੋਂ ਦੂਜੇ ਤੱਕ ਫੈਲਣ ਵਾਲਾ ਹੈ। ਵੀਅਤਨਾਮ ਮਹਾਮਾਰੀ ਵਿਚਾਲੇ ਯੂ. ਕੇ. ਵਿਚ ਫਸੇ ਆਪਣੇ ਨਾਗਰਿਕਾਂ ਨੂੰ ਘਰ ਲਿਆਉਣ ਲਈ ਅਜੇ ਵੀ ਦੇਸ਼ ਵਾਪਸੀ ਦੀਆਂ ਉਡਾਣਾਂ ਚਲਾ ਰਿਹਾ ਹੈ। ਹਲਾਂਕਿ, ਇਕਾਂਤਵਾਸ ਵਰਗੇ ਸਖ਼ਤ ਨਿਯਮ ਲਾਗੂ ਕੀਤੇ ਹਨ।

ਇਹ ਵੀ ਪੜ੍ਹੋ- UK ਜਾਣ ਦੇ ਇੰਤਜ਼ਾਰ 'ਚ ਬੈਠੇ ਭਾਰਤ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

 


Sanjeev

Content Editor

Related News