ਇਸ ਰੇਲਵੇ ਟਰੈਕ ''ਤੇ ਲੋਕ ਲੰਮੇ ਪੈ ਕੇ ਖਿੱਚਵਾ ਰਹੇ ਨੇ ਤਸਵੀਰਾਂ, ਜਾਣੋ ਕਿਉਂ

Saturday, Oct 27, 2018 - 08:32 AM (IST)

ਇਸ ਰੇਲਵੇ ਟਰੈਕ ''ਤੇ ਲੋਕ ਲੰਮੇ ਪੈ ਕੇ ਖਿੱਚਵਾ ਰਹੇ ਨੇ ਤਸਵੀਰਾਂ, ਜਾਣੋ ਕਿਉਂ

ਹਨੋਈ (ਬਿਊਰੋ)— ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਲੋਕ ਅਕਸਰ ਤਸਵੀਰ ਖਿੱਚਵਾਉਣ ਲਈ ਅਜਿਹੀ ਜਗ੍ਹਾ ਦੀ ਤਲਾਸ਼ ਕਰਦੇ ਹਨ ਜਿੱਥੇ ਤਸਵੀਰ ਖਿੱਚਵਾ ਕੇ ਉਹ ਵੱਖਰੇ ਦਿਸਣ।

PunjabKesari

ਇਸੇ ਤਰ੍ਹਾਂ ਦੀ ਇੱਛਾ ਰੱਖਣ ਵਾਲੇ ਲੋਕ ਇਨੀਂ ਦਿਨੀਂ ਵੀਅਤਨਾਮ ਵਿਚ ਫਰਾਂਸ ਵੱਲੋਂ ਬਣਾਏ ਰੇਲਵੇ ਟਰੈਕ 'ਤੇ ਲੰਮੇ ਪੈ ਕੇ ਜਾਂ ਬੈਠ ਕੇ ਤਸਵੀਰਾਂ ਖਿੱਚਵਾ ਰਹੇ ਹਨ। ਅੱਜਕਲ੍ਹ ਇਹ ਟੂਰਿਸਟਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।

PunjabKesari

ਇਸ ਪਟੜੀ ਦਾ ਨਿਰਮਾਣ ਬਸਤੀਵਾਦ ਦੇ ਦੌਰ ਵਿਚ ਫਰਾਂਸ ਨੇ ਕੀਤਾ ਸੀ। ਇਸ ਦੀ ਵਰਤੋਂ ਪੂਰੇ ਵੀਅਤਨਾਮ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਭੇਜਣ ਵਿਚ ਕੀਤੀ ਜਾਂਦੀ ਸੀ। ਇਸ ਦੀ ਵਰਤੋਂ ਹਾਲੇ ਵੀ ਕੀਤੀ ਜਾ ਰਹੀ ਹੈ।

PunjabKesari

ਵੀਅਤਨਾਮ ਯੁੱਧ ਦੌਰਾਨ ਅਮਰੀਕਾ ਦੀ ਬੰਬਾਰੀ ਵਿਚ ਰੇਲਵੇ ਦੇ ਕੁਝ ਹਿੱਸੇ ਬਰਬਾਦ ਹੋ ਗਏ ਸਨ। ਭਾਵੇਂਕਿ ਪੁਰਾਣੇ ਮੀਟਰ ਗੇਜ ਟਰੈਕ ਸਸਤੇ ਹੋਣ ਕਾਰਨ ਟੂਰਿਸਟ ਅਤੇ ਯਾਤਰੀਆਂ ਨੂੰ ਆਕਰਸ਼ਿਤ ਕਰਦੇ ਹਨ।

PunjabKesari

ਕੁਝ ਸਾਲਾਂ ਵਿਚ ਇੱਥੇ ਟੂਰਿਸਟ ਖਾਸ ਕਰਕੇ ਤਸਵੀਰ ਖਿੱਚਵਾਉਣ ਦੇ ਉਦੇਸ਼ ਨਾਲ ਹਨੋਈ ਪਹੁੰਚ ਰਹੇ ਹਨ।


Related News