ਵੀਅਤਨਾਮ ਨੇ ਵਿਵਾਦਿਤ ਸਮੁੰਦਰ ''ਚ ਫੌਜੀ ਅਭਿਆਸ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ

Wednesday, Sep 06, 2017 - 02:46 PM (IST)

ਵੀਅਤਨਾਮ ਨੇ ਵਿਵਾਦਿਤ ਸਮੁੰਦਰ ''ਚ ਫੌਜੀ ਅਭਿਆਸ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ

ਹਨੋਈ — ਵੀਅਤਨਾਮ ਨੇ ਦੱਖਣੀ ਚੀਨ ਸਾਗਰ 'ਚ ਚੀਨ ਦੇ ਫੌਜੀ ਅਭਿਆਸ ਦੀ ਸਖਤ ਨਿੰਦਾ ਕੀਤੀ ਹੈ। ਵਿਵਾਦਿਤ ਜਲ ਖੇਤਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਤਨਾਅ ਦੀ ਇਹ ਦੂਜੀ ਅਜਿਹੀ ਘਟਨਾ ਹੈ। ਚੀਨ ਅਤੇ ਵੀਅਤਨਾਮ ਵਿਚ ਰਣਨੀਤਕ ਅਤੇ ਸਰੋਤ ਭਰਪੂਰ ਦੱਖਣੀ ਚੀਨ ਸਾਗਰ ਨੂੰ ਲੈ ਕੇ ਲੰਬੇ ਸਮੇਂ ਤੋਂ ਤਕਰਾਰ ਰਹੀ ਹੈ। ਇਸ ਖੇਤਰ ਦੇ ਸਭ ਤੋਂ ਵੱਡੇ ਹਿੱਸੇ ਉੱਤੇ ਚੀਨ ਆਪਣਾ ਦਾਅਵਾ ਕਰਦਾ ਹੈ। ਹਾਲ ਹੀ ਵਿਚ, ਵੀਅਤਨਾਮ ਨੇ ਆਪਣੇ ਤੱਟ ਦੇ ਨੇੜੇ ਦੇ ਖੇਤਰ ਵਿਚ ਸਪੇਨ ਦੇ ਰੇਪਸੋਲ ਵੱਲੋਂ ਸੰਚਾਲਿਤ ਤੇਲ ਦੇ ਜਾਂਚ ਪ੍ਰੋਜੈਕਟ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਇਲਾਕੇ ਉੱਤੇ ਚੀਨ ਆਪਣਾ ਦਾਅਵਾ ਕਰਦਾ ਹੈ।


Related News