ਵੀਅਤਨਾਮ ''ਚ ਬੌਧ ਭਿਕਸ਼ੂ ਥਿਚ ਕਵਾਂਗ ਡੂ ਦਾ ਦਿਹਾਂਤ

02/23/2020 1:24:45 PM

ਹਨੋਈ (ਬਿਊਰੋ): ਨੋਬਲ ਸ਼ਾਂਤੀ ਪੁਰਸਕਾਰ ਲਈ ਕਈ ਵਾਰ ਨਾਮਜ਼ਦ ਹੋਏ ਵੀਅਤਨਾਮ ਦੇ ਬੌਧ ਭਿਕਸ਼ੂ ਥਿਚ ਕਵਾਂਗ ਡੂ ਦਾ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਉਹ ਇਕ ਮਤਭੇਦੀ ਭਿਕਸ਼ੂ (dissident monk) ਸਨ। ਉਹਨਾਂ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਧਾਰਮਿਕ ਆਜ਼ਾਦੀ ਅਤੇ ਕਮਿਊਨਿਸਟ ਵੱਲੋਂ ਸੰਚਾਲਿਤ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦਿਆਂ ਗੁਜਾਰੀ।

ਥਿਚ ਕਵਾਂਗ ਦਾ ਜਨਮ 1928 ਵਿਚ ਵੀਅਤਨਾਮ ਦੇ ਥਾਈ ਸੂਬੇ ਵਿਚ ਹੋਇਆ। ਉਹ ਵੀਅਤਨਾਮ ਦੇ ਪਾਬੰਦੀਸ਼ੁਦਾ ਬੌਧ ਮਠ (UBCV) ਦੇ ਮੁਖੀ ਸਨ। ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜ਼ਾਦੀ ਦੀ ਮੰਗ ਚੁੱਕਣ ਵਾਲੇ ਥਿਕ ਵੀਅਤਨਾਮ ਸਰਕਾਰ ਦੇ ਵਿਰੁੱਧ ਵੋਕਲ ਰਹੇ। ਉਹਨਾਂ ਦੀ ਇਸੇ ਕਟੜਤਾ ਦੇ ਕਾਰਨ ਉਹਨਾਂ ਨੂੰ 2003 ਵਿਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਜ਼ਰਬੰਦ ਰੱਖਿਆ ਗਿਆ। ਉਹ ਲਗਾਤਾਰ ਪੁਲਸ ਦੀ ਨਿਗਰਾਨੀ ਵਿਚ ਸਨ। ਇੱਥੇ ਦੱਸ ਦਈਏ ਕਿ UBCV ਨੂੰ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।

ਥਿਚ ਨੇ ਹਮੇਸ਼ਾ ਲੋਕਤੰਤਰ ਵਿਵਸਥਾ ਦੀ ਵਕਾਲਤ ਕੀਤੀ। ਵੀਅਤਨਾਮ ਵਿਚ ਲੋਕਤੰਤਰ ਦੀ ਸਥਾਪਨਾ ਲਈ ਉਹਨਾਂ ਦੇ ਸੰਘਰਸ਼ ਦੀ ਖਾਤਿਰ ਨੋਬਲ ਸ਼ਾਂਤੀ ਪੁਰਸਕਾਰ ਲਈ ਕਈ ਵਾਰ ਨਾਮਜ਼ਦ ਕੀਤਾ ਗਿਆ। ਉਹ ਧਾਰਮਿਕ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ। ਉਹ ਬੌਧ ਮਠਾਂ ਦੀ ਆਜ਼ਾਦੀ ਦੀ ਮੰਗ ਕਰਦੇ ਰਹੇ। ਮਨੁੱਖੀ ਅਧਿਕਾਰ ਨੂੰ ਲੈਕੇ ਉਹ ਸਰਕਾਰ ਦੇ ਵਿਰੁੱਧ ਆਵਾਜ਼ ਚੁੱਕਦੇ ਰਹੇ। ਵੀਅਤਨਾਮ ਦੇ ਕਮਿਊਨਿਸਟ ਸ਼ਾਸਨ ਦੇ ਵਿਰੁੱਧ ਤਿੰਨ ਦਹਾਕਿਆਂ ਦੇ ਸ਼ਾਂਤੀਪੂਰਨ ਵਿਰੋਧ ਲਈ ਅਤੇ ਆਪਣੇ ਨਿੱਜੀ ਸਾਹਸ ਅਤੇ ਦ੍ਰਿੜ੍ਹਤਾ ਲਈ ਥਿਕ ਨਾਰਵੇ ਦੇ ਰਫੋਟੋ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ।

ਵੀਅਤਨਾਮ ਦੇ ਪਾਬੰਦੀਸ਼ੁਦਾ ਬੌਧ ਚਰਚ (UBCV) ਨੇ ਸ਼ਨੀਵਾਰ ਦੀ ਰਾਤ ਉਹਨਾਂ ਦੇ ਦਿਹਾਂਤ ਦੀ ਅਧਿਕਾਰਤ ਸੂਚਨਾ ਦਿੱਤੀ। ਉਹਨਾਂ ਦੇ ਦਸਤਖਤ ਦੇ ਮੁਤਾਬਕ ਥਿਕ ਦੀ ਇੱਛਾ ਸੀ,''ਅੰਤਿਮ ਸੰਸਕਾਰ ਦੇ ਬਾਅਦ ਮੇਰੀ ਸਵਾਹ ਸਮੁੰਦਰ ਵਿਚ ਖਿਲਾਰ ਦਿੱਤੀ ਜਾਵੇ। ਮੇਰੀ ਆਖਰੀ ਯਾਤਰਾ ਲਈ ਕੋਈ ਚੰਦਾ ਨਾ ਲਿਆ ਜਾਵੇ। ਮੇਰੀ ਕਈ ਆਤਮਕਥਾ ਨਹੀਂ ਹੋਵੇਗੀ। ਕੋਈ ਭਾਵਨਾਤਮਕ ਸ਼ੋਅ ਨਹੀਂ ਹੋਵੇਗਾ। ਸਿਰਫ ਪ੍ਰਾਰਥਨਾ ਕਰਨਾ।''


Vandana

Content Editor

Related News