ਵੀਅਤਨਾਮ ''ਚ ਸੀਫੂਡ ਫਾਰਮਿੰਗ ''ਚ ਮੁੜ ਆਈ ਤੇਜ਼ੀ, 450 ਪਰਿਵਾਰਾਂ ਨੂੰ ਮਿਲਿਆ ਰੁਜ਼ਗਾਰ
Thursday, Apr 01, 2021 - 12:51 PM (IST)
ਹਨੋਈ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨੇ ਹਰੇਕ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਇਸ ਬੀਮਾਰੀ ਨਾਲ ਵੀਅਤਨਾਮ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ ਹੈ। ਉਕਤ ਤਸਵੀਰ ਵੀਅਤਨਾਮ ਦੇ 200 ਸਾਲ ਪੁਰਾਣੇ ਫਿਸ਼ਿੰਗ ਵਿਲੇਜ ਕਾਈ ਬੀਓ ਦੀ ਹੈ, ਜੋ ਕੈਟ ਬਾ ਆਈਲੈਂਡ ਵਿਚ ਵਸਿਆ ਹੈ। ਇੱਥੇ 300 ਤੋਂ ਵੱਧ ਤੈਰਦੇ ਘਰਾਂ ਵਿਚ 450 ਪਰਿਵਾਰ ਰਹਿੰਦੇ ਹਨ। ਇਹਨਾਂ ਦੀ ਆਮਦਨ ਦਾ ਮੁੱਖ ਜ਼ਰੀਆ ਸੀਫੂਡ ਫਾਰਮਿੰਗ ਹੀ ਹੈ ਪਰ ਮਹਾਮਾਰੀ ਕਾਰਨ ਪਿਛਲੇ ਇਕ ਸਾਲ ਵਿਚ ਇਹਨਾਂ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਵੀਅਤਨਾਮ ਤੋਂ ਮੱਛੀ ਸਮੇਤ ਹੋਰ ਸੀਫੂਡ ਵਿਦੇਸ਼ਾਂ ਵਿਚ ਨਿਰਯਾਤ ਨਹੀਂ ਕੀਤਾ ਜਾ ਸਕਿਆ।
ਭਾਵੇਂਕਿ ਪਿਛਲੇ ਕੁਝ ਦਿਨਾਂ ਵਿਚ ਮੱਛੀ ਅਤੇ ਕੇਕੜੇ ਦੀ ਮੰਗ ਤੇਜ਼ੀ ਨਾਲ ਵਧੀ ਹੈ।ਇਸ ਕਾਰਨ ਸੀਫੂਡ ਫਾਰਮਿੰਗ ਵਿਚ ਮੁੜ ਵਾਧਾ ਹੋਇਆ ਹੈ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਨਿਰਯਾਤ ਹੋਣਾ ਸ਼ੁਰੂ ਹੋ ਗਿਆ। ਇਸ ਕਾਰਨ ਫਿਸ਼ਿੰਗ ਵਿਲੇਜ ਸਮੇਤ ਦੇਸ਼ਭਰ ਦੇ ਮਛੇਰੇ ਸਮੁੰਦਰਾਂ ਵੱਲ ਪਰਤਣ ਲੱਗੇ ਹਨ। ਲੋਕਾਂ ਨੂੰ ਆਸ ਹੈ ਕਿ ਜੇਕਰ ਸਭ ਠੀਕ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਨੁਕਸਾਨ ਪੂਰਾ ਕਰ ਲਿਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਰੀਸਾਈਕਲਿੰਗ ਖੇਤਰ 'ਚ ਇਟਲੀ ਨੇ ਲਗਾਤਾਰ ਤੀਜ਼ੇ ਸਾਲ ਮਾਰੀ ਬਾਜ਼ੀ
31 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੀਅਤਨਾਮ ਦੀ ਆਬਾਦੀ ਕਰੀਬ 9.80 ਕਰੋੜ ਹੈ। ਸੈਂਕੜੇ ਟਾਪੂਆਂ ਨਾਲ ਘਿਰੇ ਹੋਣ ਕਾਰਨ ਇੱਥੋਂ ਦੀ 30 ਫੀਸਦੀ ਆਬਾਦੀ ਸੀਫੂਡ ਫਾਰਮਿੰਗ 'ਤੇ ਨਿਰਭਰ ਹੈ। ਵੀਅਤਨਾਮ ਵਿਚ ਹਰੇਕ ਸਾਲ ਸੀਫੂਡ ਫਾਰਮਿੰਗ ਤੋਂ 4.26 ਬਿਲੀਅਨ (ਕਰੀਬ 31 ਹਜ਼ਾਰ ਕਰੋੜ ਰੁਪਏ) ਦਾ ਕਾਰੋਬਾਰ ਹੁੰਦਾ ਹੈ। ਇਸ ਤੋਂ ਕਰੀਬ 40 ਲੱਖ ਨੌਕਰੀਆਂ ਹਰੇਕ ਸਾਲ ਪੈਦਾ ਹੁੰਦੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।