ਵੀਅਤਨਾਮ: ਕੋਰੋਨਾ ਮਿ੍ਰਤਕਾਂ ਦੀ ਯਾਦ ’ਚ ਬੌਧ ਮੰਦਰਾਂ ’ਚ ਜਗਾਈਆਂ ਜਾਣਗੀਆਂ ਮੋਮਬੱਤੀਆਂ
Wednesday, Nov 17, 2021 - 04:25 PM (IST)
ਹਨੋਈ- ਇਸ ਸ਼ੁੱਕਰਵਾਰ ਯਾਨੀ ਕਿ 19 ਨਵੰਬਰ ਰਾਤ 8:00 ਵਜੇ ਵੀਅਤਨਾਮ ਦੇ ਬੌਧ ਮੰਦਰਾਂ ’ਚ ਘੰਟੀਆਂ ਵਜਾਈਆਂ ਜਾਣਗੀਆਂ, ਧੂਫ ਅਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕੀਤੀ ਜਾਵੇਗੀ ਜੋ ਕੋਵਿਡ-19 ਨਾਲ ਮਾਰੇ ਗਏ ਹਨ। ਇਹ ਆਯੋਜਨ ਕੋਰੋਨਾ ਵਾਇਰਸ ਦੇ ਪੀੜਤਾਂ ਲਈ ਆਯੋਜਿਤ ਕੀਤਾ ਜਾਵੇਗਾ। ਵੀਅਤਨਾਮ ਬੌਧ ਸੰਘ ਕਾਰਜਕਾਰੀ ਕੌਂਸਲ ਦੇ ਸਥਾਈ ਬੋਰਡ ਨੇ ਸੂਬਿਆਂ ਅਤੇ ਸ਼ਹਿਰਾਂ ’ਚ ਸੰਘ ਦੇ ਅਧਿਆਏ ਨੂੰ ਸਥਾਨਕ ਮਹਾਮਾਰੀ ਰੋਕਥਾਮ ਨਿਯਮਾਂ ਦੇ ਪਾਲਣ ’ਚ ਕੋਵਿਡ-19 ਪੀੜਤਾਂ ਲਈ ਬੇਨਤੀਆਂ ਰੱਖਣ ਲਈ ਕਿਹਾ ਹੈ।
ਇਹ ਬੇਨਤੀਆਂ ਕੋਰੋਨਾ ਮਹਾਮਾਰੀ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਹਜ਼ਾਰਾਂ ਪਰਿਵਾਰਾਂ ਦੇ ਦਰਦ ਨੂੰ ਸਾਂਝਾ ਕਰਨਗੀਆਂ। ਇਸ ਦਾ ਇਕ ਖ਼ਾਸ ਮਕਸਦ ਵੱਡੀ ਇਕਜੁੱਟਤਾ ਦੀ ਪਰੰਪਰਾ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਲਈ ਰਾਸ਼ਟਰੀ ਦੀ ਇੱਛਾ ਨੂੰ ਉਤਸ਼ਾਹ ਕਰਨ, ਕੋਵਿਡ-19 ਨੂੰ ਸੁਰੱਖਿਅਤ ਢੰਗ ਅਤੇ ਲਚਕਦਾਰ ਢੰਗ ਨਾਲ ਢਾਲਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਹੈ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਬਹਾਲ ਕਰਨਾ ਹੈ। ਦੱਸ ਦੇਈਏ ਕਿ ਵੀਅਤਨਾਮ ’ਚ ਕੋਵਿਡ-19 ਨਾਲ 23,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।