ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਬਚਾਉਣ ਲਈ ਵਿਆਨਾ ''ਚ ਮਹਾਸ਼ਕਤੀਆਂ ਦੀ ਬੈਠਕ ਸ਼ੁਰੂ

Friday, Dec 06, 2019 - 11:24 PM (IST)

ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਬਚਾਉਣ ਲਈ ਵਿਆਨਾ ''ਚ ਮਹਾਸ਼ਕਤੀਆਂ ਦੀ ਬੈਠਕ ਸ਼ੁਰੂ

ਵਿਆਨਾ - ਸਾਲ 2015 'ਚ ਹੋਏ ਈਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਤੋਂ ਬਾਅਦ ਇਸ ਕਰਾਰ ਨੂੰ ਬਚਾਉਣ ਲਈ ਬਾਕੀ ਬਚੀਆਂ ਮਹਾਸ਼ਕਤੀਆਂ ਦੀ ਬੈਠਕ ਸ਼ੁੱਕਰਵਾਰ ਨੂੰ ਵਿਆਨਾ 'ਚ ਸ਼ੁਰੂ ਹੋਈ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦ ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਵੀ ਕਰਾਰ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕਰੇਗਾ। ਬ੍ਰਿਟੇਨ, ਫਰਾਂਸ, ਜਰਮਨੀ, ਚੀਨ, ਰੂਸ ਅਤੇ ਈਰਾਨ ਦੇ ਰਾਜਦੂਤ ਇਸ ਬੈਠਕ 'ਚ ਸ਼ਾਮਲ ਹੋਣਗੇ। ਇਸ ਸਾਲ ਸੁਣਵਾਈ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ 6 ਦੇਸ਼ ਇਸ ਤਰ੍ਹਾਂ ਦੀ ਬੈਠਕ ਕਰਨਗੇ।

ਮਈ ਤੋਂ ਲੈ ਕੇ ਹੁਣ ਤੱਕ ਈਰਾਨ ਨੇ ਅਜਿਹੇ ਕਾਫੀ ਕਦਮ ਚੁੱਕੇ ਹਨ ਜੋ 2015 ਦੇ ਸਮਝੌਤੇ ਦੀਆਂ ਸ਼ਰਤਾਂ ਦਾ ਉਲੰਘਣ ਕਰਦੇ ਹਨ। ਇਨ੍ਹਾਂ ਕਦਮਾਂ 'ਚ ਯੂਰੇਨੀਅਮ ਦੀ ਮਾਤਰਾ ਵਧਾਉਣ ਦਾ ਕੰਮ ਵੀ ਸ਼ਾਮਲ ਹੈ ਅਤੇ ਜਨਵਰੀ ਦੀ ਸ਼ੁਰੂਆਤ 'ਚ ਹੋਰ ਅਜਿਹੇ ਹੀ ਕਦਮ ਚੁੱਕਣ ਦੀ ਉਮੀਦ ਹੈ। ਈਰਾਨ ਦਾ ਆਖਣਾ ਹੈ ਕਿ ਅਮਰੀਕਾ 2018 'ਚ ਇਸ ਕਰਾਰ ਤੋਂ ਪਿੱਛੇ ਹੱਟ ਗਿਆ ਅਤੇ ਉਸ ਨੇ ਤਹਿਰਾਨ 'ਤੇ ਨਵੇਂ ਸਿਰੇ ਤੋਂ ਪਾਬੰਦੀਆਂ ਲਗਾ ਦਿੱਤੀਆਂ, ਜਿਸ ਤੋਂ ਬਾਅਦ ਸਮਝੌਤੇ ਦੇ ਤਹਿਤ ਉਸ ਨੂੰ ਅਧਿਕਾਰ ਹੈ ਕਿ ਉਹ ਜਵਾਬੀ ਕਾਰਵਾਈ ਕਰੇ। ਯੂਰਪੀ ਮੈਂਬਰਾਂ ਨੇ ਪਿਛਲੇ ਮਹੀਨੇ ਤੋਂ ਵਿਵਾਦ ਦਾ ਹੱਲ ਕਰਨ ਦੀ ਪ੍ਰਕਿਰਿਆ ਦੀ ਉਮੀਦ ਨੂੰ ਭਾਲਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਜਿਸ ਦਾ ਜ਼ਿਕਰ ਸਮਝੌਤੇ 'ਚ ਹੈ।

ਈਰਨ, ਇਸ ਦੀ ਹੀ ਚੜ੍ਹਤ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਬਹਾਲੀ ਹੋ ਸਕਦੀ ਹੈ। ਤਣਾਅਪੂਰਣ ਮਾਹੌਲ 'ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਸੰਯੁਕਤ ਰਾਸ਼ਟਰ ਨੂੰ ਲਿਖੀ ਚਿੱਠੀ 'ਤੇ ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਈਰਾਨ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਉਸ ਨੂੰ ਇਕ ਝੂਠ ਕਰਾਰ ਦਿੱਤਾ। ਅਬਜ਼ਰਵਰਾਂ ਦਾ ਆਖਣਾ ਹੈ ਕਿ ਤਣਾਅ ਦੇ ਬਾਵਜੂਦ ਬ੍ਰਿਟੇਨ, ਫਰਾਂਸ ਅਤੇ ਜਰਮਨੀ ਵੱਲੋਂ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ 'ਚ ਵਿਵਾਦ ਦਾ ਹੱਲ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਉਮੀਦ ਘੱਟ ਹੈ। ਇਸ ਬੈਠਕ ਦੀ ਅਗਵਾਈ ਯੂਰਪੀ ਸੰਘ ਦੀ ਉੱਚ ਅਧਿਕਾਰੀ ਹੇਲਗਾ ਮਾਰੀਆ ਸ਼ਮਿਡ ਕਰੇਗੀ। ਵਿਸ਼ਲੇਸ਼ਕਾਂ ਦਾ ਆਖਣਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੁਬਾਰਾ ਲਾਈਆਂ ਜਾਂਦੀਆਂ ਹਨ ਅਤੇ ਸਮਝੌਤਾ ਭੰਗ ਹੁੰਦਾ ਹੈ ਤਾਂ ਈਰਾਨ ਪ੍ਰਮਾਣੂ ਹਥਿਆਰ ਅਪ੍ਰਸਾਰ ਸਮਝੌਤਾ (ਐੱਨ. ਪੀ. ਟੀ.) ਤੋਂ ਅਲਗ ਹੋ ਸਕਦਾ ਹੈ। ਅੰਤਰਰਾਸ਼ਟਰੀ ਆਪਦਾ ਸਮੂਹ ਨਾਲ ਜੁੜੇ ਅਲੀ ਵਾਇਜ਼ ਨੇ ਆਖਿਆ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕੋਈ ਫਾਇਦਾ ਹੋਵੇਗਾ ਜਾਂ ਨਹੀਂ, ਪਰ ਚਿਤਾਵਨੀ ਦਿੱਤੀ ਕਿ ਸਮਝੌਤੇ ਦੇ ਨਾਕਾਮ ਹੋਣ ਦਾ ਖਤਰਾ ਵਧਦਾ ਜਾ ਰਿਹਾ ਹੈ।


author

Khushdeep Jassi

Content Editor

Related News