ਨੈਨਸੀ ਪੇਲੋਸੀ ਦੇ ਪਤੀ ''ਤੇ ਹਮਲੇ ਦੀ ਵੀਡੀਓ ਹੋਈ ਜਨਤਕ, ਹਥੌੜੇ ਦੇ ਹਮਲੇ ਤੋਂ ਬਚਾਅ ਕਰਦੇ ਆਏ ਨਜ਼ਰ
Saturday, Jan 28, 2023 - 01:08 PM (IST)
ਸੈਨ ਫਰਾਂਸਿਸਕੋ (ਭਾਸ਼ਾ) : ਅਮਰੀਕਾ ਵਿਚ ਸ਼ੁੱਕਰਵਾਰ ਨੂੰ ਜਨਤਕ ਤੌਰ ‘ਤੇ ਜਾਰੀ ਕੀਤੀ ਗਈ ਵੀਡੀਓ ‘ਚ ਅਮਰੀਕੀ ਸਦਨ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਨੂੰ ਪਿਛਲੇ ਸਾਲ ਉਨ੍ਹਾਂ ਦੇ ਸੈਨ ਫਰਾਂਸਿਸਕੋ ਸਥਿਤ ਘਰ ‘ਤੇ ਹੋਏ ਹਮਲੇ ਦੌਰਾਨ ਹਮਲਾਵਰ ਦੇ ਹਥੌੜੇ ਤੋਂ ਬਚਾਅ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਸ਼ੱਕੀ ਡੇਵਿਡ ਡੇਪੇ 82 ਸਾਲਾ ਪਾਲ ਪੇਲੋਸੀ ਤੋਂ ਹਥੌੜਾ ਖੋਹ ਕੇ ਉਨ੍ਹਾਂ ਦੇ ਸਿਰ 'ਤੇ ਹਥੌੜੇ ਨਾਲ ਵਾਰ ਕੀਤਾ।
🚨BREAKING: The Paul Pelosi bodycam video has been released.
— Greg Price (@greg_price11) January 27, 2023
Here is the full video. pic.twitter.com/Z254Q8NGIM
ਇਸ 'ਚ ਪੇਲੋਸੀ ਹਮਲੇ ਤੋਂ ਬਾਅਦ ਬੇਹੋਸ਼ ਹੋ ਕੇ ਫਰਸ਼ 'ਤੇ ਪਏ ਦਿਖਾਈ ਦਿੰਦੇ ਹਨ। ਪੇਲੋਸੀ ਦੇ ਪਤੀ 'ਤੇ ਹੋਏ ਹਮਲੇ ਦੀ ਵੀਡੀਓ ਕਈ ਨਿਊਜ਼ ਏਜੰਸੀਆਂ ਵੱਲੋਂ ਜਨਤਕ ਕੀਤੇ ਜਾਣ ਦੀ ਮੰਗ ਤੋਂ ਬਾਅਦ ਇਸ ਨੂੰ ਜਨਤਕ ਕੀਤਾ ਗਿਆ। ਇਕ ਅਮਰੀਕੀ ਅਦਾਲਤ ਦੇ ਜੱਜ ਨੇ ਬੁੱਧਵਾਰ ਨੂੰ ਫ਼ੈਸਲਾ ਸੁਣਾਇਆ ਕਿ ਵੀਡੀਓ ਨੂੰ ਜਨਤਕ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ।
ਇਹ ਵੀ ਪੜ੍ਹੋ: ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ 24 ਘੰਟਿਆਂ 'ਚ ਖ਼ਤਮ ਕਰ ਦਿੰਦਾ ਰੂਸ-ਯੂਕ੍ਰੇਨ ਯੁੱਧ: ਡੋਨਾਲਡ ਟਰੰਪ