ਲੈਂਡਿੰਗ ਸਮੇਂ ਨਹੀਂ ਨਿਕਲੇ ਜਹਾਜ਼ ਦੇ ਟਾਇਰ, ਗਿਅਰ ਹੋ ਗਿਆ ਜਾਮ ! ਉੱਤਰਦਿਆਂ ਹੀ ਲੱਗ ਗਈ ਅੱਗ, ਫ਼ਿਰ...
Wednesday, Jan 28, 2026 - 01:20 PM (IST)
ਨਿਊਯਾਰਕ (ਏਜੰਸੀ): ਅਮਰੀਕੀ ਪੁਲਾੜ ਏਜੰਸੀ 'ਨਾਸਾ' (NASA) ਦੇ ਇੱਕ ਖੋਜੀ ਜਹਾਜ਼ ਨਾਲ ਮੰਗਲਵਾਰ ਨੂੰ ਟੈਕਸਾਸ ਵਿੱਚ ਇੱਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ। ਤਕਨੀਕੀ ਨੁਕਸ ਕਾਰਨ ਜਹਾਜ਼ ਦੇ ਲੈਂਡਿੰਗ ਗਿਅਰ (ਪਹੀਏ) ਨਹੀਂ ਖੁੱਲ੍ਹ ਸਕੇ, ਜਿਸ ਕਾਰਨ ਪਾਇਲਟ ਨੂੰ ਜਹਾਜ਼ ਨੂੰ ਉਸਦੇ 'ਢਿੱਡ' (Belly Landing) ਦੇ ਭਾਰ ਹੀ ਰਨਵੇਅ 'ਤੇ ਉਤਾਰਨਾ ਪਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਜਹਾਜ਼ ਦੇ ਪਿੱਛੇ ਅੱਗ ਦੀਆਂ ਭਿਆਨਕ ਲਾਟਾਂ ਅਤੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਈਰਾਨ ਵੱਲ ਵਧਿਆ ਅਮਰੀਕਾ ਦਾ ਇਕ ਹੋਰ ਜੰਗੀ ਬੇੜਾ ! ਕਿਸੇ ਵੇਲੇ ਵੀ ਹੋ ਸਕਦੈ ਹਮਲਾ
ਸੁਰੱਖਿਅਤ ਬਾਹਰ ਨਿਕਲਿਆ ਅਮਲਾ
ਨਾਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਘਟਨਾ ਹਿਊਸਟਨ ਦੇ ਦੱਖਣ-ਪੂਰਬ ਵਿੱਚ ਸਥਿਤ ਐਲਿੰਗਟਨ ਏਅਰਪੋਰਟ 'ਤੇ ਵਾਪਰੀ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚ ਸਵਾਰ ਚਾਲਕ ਦਲ ਦੇ ਦੋਵੇਂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਏਜੰਸੀ ਨੇ ਦੱਸਿਆ ਕਿ ਜਹਾਜ਼ ਵਿੱਚ ਕੋਈ "ਮਕੈਨੀਕਲ ਨੁਕਸ" ਆ ਗਿਆ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
🚨#BREAKING: Watch as a NASA research jet made a belly landing when it bursted into flames at after its landing gear apparently failed to deploy
— R A W S A L E R T S (@rawsalerts) January 27, 2026
⁰📌#Houston | #Texas⁰
Watch wild footage captured after a NASA WB-57 research aircraft was forced to make a belly landing at… pic.twitter.com/mkb27JVWeC
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਨਾਸਾ ਦਾ WB-57 ਜਹਾਜ਼ ਰਨਵੇਅ ਦੇ ਨੇੜੇ ਪਹੁੰਚਿਆ ਤਾਂ ਉਸਦੇ ਪਹੀਏ ਬਾਹਰ ਨਹੀਂ ਆਏ ਸਨ। ਜਿਵੇਂ ਹੀ ਜਹਾਜ਼ ਨੇ ਜ਼ਮੀਨ ਨੂੰ ਛੂਹਿਆ, ਰਗੜ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਖੰਭਾਂ ਦੇ ਹੇਠੋਂ ਪੀਲੀਆਂ ਲਾਟਾਂ ਨਿਕਲਣ ਲੱਗੀਆਂ। ਜਹਾਜ਼ ਕਾਫੀ ਦੂਰ ਤੱਕ ਰਨਵੇਅ 'ਤੇ ਰਗੜਦਾ ਹੋਇਆ ਗਿਆ ਅਤੇ ਅਖੀਰ ਰੁਕ ਗਿਆ। ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
63,000 ਫੁੱਟ ਦੀ ਉਚਾਈ 'ਤੇ ਉੱਡਣ ਵਾਲਾ ਹੈ ਇਹ ਖ਼ਾਸ ਜਹਾਜ਼
ਦੱਸ ਦੇਈਏ ਕਿ NASA ਦਾ WB-57 ਜਹਾਜ਼ ਬਹੁਤ ਹੀ ਖ਼ਾਸ ਹੈ। ਇਸ ਦੀ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
- ਉਚਾਈ: ਇਹ ਜਹਾਜ਼ 63,000 ਫੁੱਟ ਤੋਂ ਵੀ ਵੱਧ ਦੀ ਉਚਾਈ 'ਤੇ ਉੱਡਣ ਦੀ ਸਮਰੱਥਾ ਰੱਖਦਾ ਹੈ।
- ਸਮਾਂ: ਇਹ ਲਗਾਤਾਰ ਸਾਢੇ 6 ਘੰਟੇ ਤੱਕ ਉਡਾਣ ਭਰ ਸਕਦਾ ਹੈ।
- ਇਤਿਹਾਸ: ਇਹ ਜਹਾਜ਼ 1970 ਦੇ ਦਹਾਕੇ ਤੋਂ ਵਿਗਿਆਨਕ ਖੋਜਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਅੱਜ ਵੀ ਨਾਸਾ ਦਾ ਅਹਿਮ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
