2 ਸਾਲਾ ਬੱਚੇ ਦਾ ਸੱਪ ਨਾਲ ਖੇਡਦੇ ਹੋਏ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

Wednesday, Oct 06, 2021 - 02:22 PM (IST)

2 ਸਾਲਾ ਬੱਚੇ ਦਾ ਸੱਪ ਨਾਲ ਖੇਡਦੇ ਹੋਏ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

ਸਿਡਨੀ (ਬਿਊਰੋ): ਸੱਪ ਬਾਰੇ ਸੁਣ ਕੇ ਜਾਂ ਉਸ ਨੂੰ ਦੇਖ ਕੇ ਲੋਕਾਂ ਦੀ ਹਾਲਤ ਅਕਸਰ ਖਰਾਬ ਹੋ ਜਾਂਦੀ ਹੈ ਪਰ ਆਸਟ੍ਰੇਲੀਆ ਵਿਚ 2 ਸਾਲ ਦੇ ਬੱਚੇ ਨੇ ਸੱਪ ਨਾਲ ਅਜਿਹਾ ਕੁਝ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਬੱਚਾ ਕਰੀਬ 2 ਮੀਟਰ ਲੰਬੇ ਸੱਪ ਨੂੰ ਨਾ ਸਿਰਫ ਹੱਥ ਨਾਲ ਫੜ ਲੈਂਦਾ ਹੈ ਸਗੋਂ ਉਸ ਨੂੰ ਘੁੰਮਾ ਕੇ ਇਵੇਂ ਸੁੱਟਦਾ ਹੈ ਜਿਵੇਂ ਉਸ ਲਈ ਇਹ ਇਕ ਖੇਡ ਹੋਵੇ। ਬੱਚੇ ਦੇ ਪਿਤਾ ਨੇ ਖੁਦ ਇਸ ਘਟਨਾ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਜਿਸ ਵਿਚ ਬੱਚਾ ਹੈਰਾਨੀਜਨਕ ਢੰਗ ਨਾਲ ਸੱਪ ਨੂੰ ਕਾਬੂ ਕਰਦਾ ਨਜ਼ਰ ਆਉਂਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਇਸ ਬਹਾਦਰ ਬੱਚੇ ਬਾਰੇ ਦੱਸ ਰਹੇ ਹਾਂ।

 

 
 
 
 
 
 
 
 
 
 
 
 
 
 
 
 

A post shared by MATT WRIGHT - OUTBACK WRANGLER (@mattwright)

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਬੱਚਾ ਆਸਟ੍ਰੇਲੀਆ ਦੇ ਮਸ਼ਹੂਰ ਵਿਅਕਤੀ ਮੈਟ ਰਾਈਟ ਦਾ ਬੇਟਾ ਹੈ। ਮੈਟ ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਜਾਣੇ ਜਾਂਦੇ ਹਨ। ਖਾਸ ਕਰ ਕੇ ਮਗਰਮੱਛਾਂ ਨੂੰ। ਪਿਛਲੇ 20 ਸਾਲਾਂ ਤੋਂ ਉਹ ਉੱਤਰੀ ਖੇਤਰ ਵਿਚ ਮਗਰਮੱਛਾਂ ਨੂੰ ਫੜ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਰਹੇ ਹਨ। ਮੈਟ ਰਾਈਟ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ ਵਿਚ ਉਹਨਾਂ ਦੇ ਘਰ ਦੇ ਬਾਗ ਵਿਚ ਇਕ ਲੰਬਾ ਸੱਪ ਦਿਖਾਈ ਦੇ ਰਿਹਾ ਹੈ। ਇਹ ਸੱਪ ਬਹੁਤ ਖਤਰਨਾਕ ਅਤੇ ਵੱਡਾ ਹੈ। ਸੱਪ ਨੂੰ ਮੈਟ ਦੇ 2 ਸਾਲ ਦੇ ਬੇਟੇ ਨੇ ਫੜਿਆ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਦੀ ਜਵਾਬਦੇਹੀ ਦੀ ਜਾਂਚ ਲਈ ਆਸਟ੍ਰੇਲੀਆ ਕਰੇਗਾ ਮਾਣਹਾਨੀ ਕਾਨੂੰਨਾਂ ਦੀ ਸਮੀਖਿਆ

ਪੂਰੇ ਆਤਮਵਿਸ਼ਵਾਸ ਨਾਲ ਇਹ ਬੱਚੇ ਦੋਹਾਂ ਹੱਥਾਂ ਨਾਲ ਇਸ ਵੱਡੇ ਸੱਪ ਦੀ ਪੂਛ ਖਿੱਚਦਾ ਹੋਇਆ ਦਿੱਸ ਰਿਹਾ ਹੈ। ਵੀਡੀਓ ਵਿਚ ਮੈਟ ਬੋਲਦੇ ਹਨ-'ਉਸ ਨੂੰ ਬਾਹਰ ਖਿੱਚੋ ਦੇਸਤ, ਉਸ ਨੂੰ ਬਾਹਰ ਖਿੱਚੋ। ਉਸ ਨੂੰ ਝਾੜੀਆਂ ਵੱਲ ਖਿੱਚੋ।' ਵੀਡੀਓ ਵਿਚ ਮੈਟ ਆਪਣੇ ਬੱਚੇ ਨੂੰ ਸੱਪ ਨੂੰ ਫੜਨ ਦੇ ਢੰਗ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਬੱਚਾ ਵੀ ਬਹੁਤ ਬਹਾਦਰੀ ਨਾਲ ਸੱਪ ਨੂੰ ਘੜੀਸ ਕੇ ਬਾਗ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਯੂਜ਼ਰਸ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਕਿਸੇ ਨੇ ਉਸ ਨੂੰ 'ਬਹਾਦਰ ਬੱਚਾ' ਦੱਸਿਆ ਤਾਂ ਕਿਸੇ ਨੂੰ ਉਸ ਨੂੰ ਸੱਪ ਨਾਲ ਨਾ ਖੇਡਣ ਦੀ ਸਲਾਹ ਦਿੱਤੀ।

ਨੋਟ- 2 ਸਾਲਾ ਬੱਚੇ ਦੇ ਸੱਪ ਨਾਲ ਖੇਡਣ ਦੇ ਕਾਰਨਾਮੇ ਬਾਰੇ ਆਪਣੀ ਰਾਏ ਕੁਮੈਂਟ ਕਰ ਦਿਓ।


author

Vandana

Content Editor

Related News