ਜਹਾਜ਼ ਦੇ ਪਰ 'ਤੇ ਤੁਰਦੇ ਹੋਏ ਸ਼ਖ਼ਸ ਨੇ ਬਣਾਈ ਵੀਡੀਓ, ਲੋਕ ਹੋਏ ਹੈਰਾਨ
Tuesday, May 31, 2022 - 05:54 PM (IST)
ਜਕਾਰਤਾ (ਬਿਊਰੋ): ਆਪਣੀਆਂ ਖੂਬਸੂਰਤ ਪਹਾੜੀਆਂ ਲਈ ਪ੍ਰਸਿੱਧ ਬਾਲੀ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਦੂਰ-ਦੂਰ ਤੋਂ ਲੋਕ ਇਸ ਜਗ੍ਹਾ ਦੀ ਖੂਬਸੂਰਤੀ ਦਾ ਆਨੰਦ ਲੈਣ ਲਈ ਆਉਂਦੇ ਹਨ। ਬਾਲੀ ਦੀਆਂ ਪਹਾੜੀਆਂ 'ਤੇ ਸ਼ੂਟ ਕੀਤਾ ਗਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ।
ਪ੍ਰੋਫੈਸ਼ਨਲ ਫੋਟੋਗ੍ਰਾਫਰ ਹਨ ਕੋਮਿੰਗ
ਇਸ ਵੀਡੀਓ ਵਿਚ ਦਿਖਾਈ ਦੇ ਰਿਹਾ ਸ਼ਖ਼ਸ ਕਮਿੰਗ ਦਰਮਾਵਨ ਹੈ, ਜੋ ਕਿ ਇਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਵੀ ਹੈ। ਉਸ ਨੇ ਪਹਾੜੀ ਦੀ ਚੋਟੀ 'ਤੇ ਖੜ੍ਹੇ ਜਹਾਜ਼ ਦੇ ਪਰ 'ਤੇ ਸੈਰ ਕਰਦੇ ਹੋਏ ਆਪਣੀ ਵੀਡੀਓ ਬਣਾਈ ਹੈ, ਜੋ ਕਾਫੀ ਸੁਰਖੀਆਂ ਬਟੋਰ ਰਹੀ ਹੈ। ਵਾਇਰਲ ਹੋ ਰਹੇ ਇਸ ਵੀਡੀਓ ਨੂੰ Earthpix ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਇਸ ਛੋਟੀ ਵੀਡੀਓ ਕਲਿੱਪ ਵਿੱਚ ਫੋਟੋਗ੍ਰਾਫਰ ਕਮਿੰਗ ਨੂੰ ਜਹਾਜ਼ ਦੇ ਪਰ 'ਤੇ ਤੁਰਦੇ ਹੋਏ ਦੇਖਿਆ ਜਾ ਸਕਦਾ ਹੈ।
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਦਾ ਪਰ ਪਹਾੜੀ ਤੋਂ ਅੱਗੇ ਵੱਲ ਨਿਕਲਿਆ ਹੋਇਆ ਹੈ। ਇਹ ਬਹਾਦਰ ਵਿਅਕਤੀ ਪਰ 'ਤੇ ਚੱਲਦਾ ਹੈ ਅਤੇ ਅੰਤ ਤੱਕ ਪਹੁੰਚਦਾ ਹੈ। ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕਾਂ ਦੀਆਂ ਚੀਕਾਂ ਤੱਕ ਨਿਕਲ ਗਈਆਂ। ਕਿਉਂਕਿ ਜਿੱਥੇ ਕਮਿੰਗ ਖੜ੍ਹਾ ਹੈ, ਉਸ ਦੇ ਹੇਠਾਂ ਡੂੰਘੀ ਖੱਡ ਹੈ ਅਤੇ ਅੱਗੇ ਵਿਸ਼ਾਲ ਸਮੁੰਦਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਦਿੱਸਿਆ 'ਗੋਲਡਨ ਝਰਨਾ', ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ
ਜਹਾਜ਼ ਨੂੰ ਪਹਾੜ 'ਤੇ ਕੀਤਾ ਗਿਆ ਅਸੈਂਬਲ
ਵੀਡੀਓ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਜਹਾਜ਼ ਪਹਾੜ 'ਤੇ ਕਿਵੇਂ ਪਹੁੰਚਿਆ? ਦਰਅਸਲ ਇਹ ਇੱਕ ਰਿਟਾਇਰਡ ਏਅਰਕ੍ਰਾਫਟ ਹੈ ਜਿਸ ਨੂੰ ਜਾਣਬੁੱਝ ਕੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪਹਾੜੀ ਦੀ ਚੋਟੀ 'ਤੇ ਅਸੈਂਬਲ ਕੀਤਾ ਗਿਆ ਹੈ। ਇਹ ਸਥਾਨ ਦੱਖਣ-ਪੱਛਮੀ ਬਾਲੀ ਵਿੱਚ ਉਲੂਵਾਟੂ ਵਿੱਚ ਹਰੀਆਂ ਪਹਾੜੀਆਂ ਦੇ ਨਾਲ ਰੇਤਲੇ ਚਿੱਟੇ ਸਮੁੰਦਰ ਲਈ ਬਹੁਤ ਮਸ਼ਹੂਰ ਹੈ।ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 14 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ 'ਤੇ 6 ਲੱਖ ਤੋਂ ਵੱਧ ਲਾਈਕਸ ਅਤੇ ਕਰੀਬ 6 ਹਜ਼ਾਰ ਕੁਮੈਂਟਸ ਆ ਚੁੱਕੇ ਹਨ।ਇਸ ਵੀਡੀਓ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ ਕਿ ਇਸ ਵਿਅਕਤੀ ਨੂੰ ਅਖੀਰ ਤੱਕ ਚੱਲਦੇ ਦੇਖ ਕੇ ਮੇਰੇ ਗੋਡੇ ਕਮਜ਼ੋਰ ਹੋ ਗਏ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ 'ਕਸਮ ਖਾਂਧਾ ਹਾਂ ਜੇਕਰ ਮੈਂ ਇਸ 'ਤੇ ਚੱਲਿਆ ਤਾਂ ਸਿੱਧਾ ਹੇਠਾਂ ਡਿੱਗ ਜਾਵਾਂਗਾ।