ਵੀਡੀਓ ''ਚ ਦਾਅਵਾ : ਪਾਕਿ ਮੈਡੀਕਲ ਕਾਲਜ ਨੇ ਤੋੜੇ ਵਿਦਿਆਰਥੀਆਂ ਦੇ ਫੋਨ

Wednesday, Feb 07, 2018 - 03:38 PM (IST)

ਵੀਡੀਓ ''ਚ ਦਾਅਵਾ : ਪਾਕਿ ਮੈਡੀਕਲ ਕਾਲਜ ਨੇ ਤੋੜੇ ਵਿਦਿਆਰਥੀਆਂ ਦੇ ਫੋਨ

ਲਾਹੌਰ (ਬਿਊਰੋ)— ਜ਼ਿਆਦਾਤਰ ਸਕੂਲ-ਕਾਲਜਾਂ ਵਿਚ ਮੋਬਾਇਲ ਫੋਨ ਲਿਆਉਣ 'ਤੇ ਪਾਬੰਦੀ ਹੁੰਦੀ ਹੈ। ਕਈ ਵਾਰੀ ਇਸ ਪਾਬੰਦੀ ਦੇ ਬਾਵਜੂਦ ਜੇ ਕੋਈ ਵਿਦਿਆਰਥੀ ਮੋਬਾਇਲ ਲੈ ਕੇ ਆਉਂਦਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਉਸ ਦਾ ਫੋਨ ਜ਼ਬਤ ਕਰ ਲਿਆ ਜਾਂਦਾ ਹੈ ਪਰ ਇਕ ਟਵੀਟ ਮੁਤਾਬਕ ਪਾਕਿਸਤਾਨ ਦੇ ਲਾਹੌਰ ਸਥਿਤ ਇਕ ਮੈਡੀਕਲ ਕਾਲਜ ਵਿਚ ਜੋ ਹੋਇਆ, ਉਹ ਹੈਰਾਨ ਕਰ ਦੇਣ ਵਾਲਾ ਹੈ। ਇਕ ਯੂਜ਼ਰ ਨੇ ਵੀਡੀਓ ਟਵੀਟ ਕੀਤਾ, ਜਿਸ ਨੂੰ ਉਸ ਨੇ ਲਾਹੌਰ ਸਥਿਤ ਇਕ ਮੈਡੀਕਲ ਕਾਲਜ ਦੱਸਿਆ ਹੈ। ਵੀਡੀਓ ਵਿਚ ਕੁਝ ਲੋਕ ਮਹਿੰਗੇ ਮੋਬਾਇਲ ਫੋਨਾਂ ਨੂੰ ਇੱਟਾਂ-ਪੱਥਰਾਂ ਨਾਲ ਤੋੜਦੇ ਹੋਏ ਦਿੱਸ ਰਹੇ ਹਨ।
ਯੂਜ਼ਰ ਨੇ ਇਕ ਹੋਰ ਟਵੀਟ ਵਿਚ ਦੱਸਿਆ ਕਿ ਲੈਕਚਰ ਦੌਰਾਨ ਕੁਝ ਵਿਦਿਆਰਥੀ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਸਨ, ਜਿਸ ਕਾਰਨ ਕਾਲਜ ਦੇ ਡੀਨ ਨੇ ਫੋਨ ਤੋੜਨ ਦਾ ਆਦੇਸ਼ ਦਿੱਤਾ ਸੀ।


ਬਿਲਾਲ ਨਾਂ ਦੇ ਇਕ ਹੋਰ ਯੂਜ਼ਰ ਨੇ ਕਿਹਾ ਕੀ ਦਾਖਲਾ ਫਾਰਮ ਵਿਚ ਅਜਿਹਾ ਕੋਈ ਨਿਯਮ ਸੀ ਕਿ ਲੈਕਚਰ ਦੌਰਾਨ ਫੋਨ ਫੜੇ ਜਾਣ 'ਤੇ ਉਸਨੂੰ ਤੋੜ ਦਿੱਤਾ ਜਾਵੇਗਾ। ਜੇ ਅਜਿਹਾ ਨਿਯਮ ਨਹੀਂ ਸੀ ਤਾਂ ਡੀਨ 'ਤੇ ਕੇਸ ਕੀਤਾ ਜਾਣਾ ਚਾਹੀਦਾ ਹੈ। ਇਸ ਵੀਡੀਓ ਨੂੰ ਪਾਉਣ ਵਾਲੇ ਯੂਜ਼ਰ ਨੇ ਦੱਸਿਆ ਕਿ ਡੀਨ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਅਤੇ ਜਨਤਕ ਤੌਰ 'ਤੇ ਉਨ੍ਹਾਂ ਨੂੰ ਬੇਇੱਜ਼ਤ ਕਰਨ ਲਈ ਬਦਨਾਮ ਹੈ, ਇਸ ਲਈ ਉਸ ਵਿਰੁੱਧ ਕੋਈ ਕੁਝ ਨਹੀਂ ਬੋਲਦਾ।


Related News