ਸਿਡਨੀ 'ਚ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕੀਤੀ ਗਈ 'ਫ਼ਤਿਹ ਰੈਲੀ'

Sunday, Dec 19, 2021 - 04:58 PM (IST)

ਸਿਡਨੀ 'ਚ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕੀਤੀ ਗਈ 'ਫ਼ਤਿਹ ਰੈਲੀ'

ਮੈਲਬੌਰਨ/ਸਿਡਨੀ (ਮਨਦੀਪ ਸੈਣੀ /ਸਨੀ ਚਾਂਦਪੁਰੀ):- ਭਾਰਤ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਪੂਰੀ ਦੁਨੀਆ ਵਿੱਚ ਮਨਾਈ ਜਾ ਰਹੀ ਹੈ ਅਤੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਾਲਿਆਂ ਨੂੰ ਸਰਹਾਇਆ ਜਾ ਰਿਹਾ ਹੈ। ਇਸ ਮੌਕੇ ਸਿਡਨੀ ਵਿੱਚ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਮਨਾਉਂਦਿਆਂ ਫ਼ਤਿਹ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਆਪਣੀ ਖੁਸ਼ੀ ਮਨਾਈ ਅਤੇ ਕਿਸਾਨਾਂ ਦੀ ਇਸ ਯਾਦਗਾਰ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ। 

PunjabKesari

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ ਦੀ ਜਲ ਸੈਨਾ ਨੇ 43 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 700 ਤੋ ਵੱਧ ਕਿਸਾਨਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਰੈਲੀ ਦੇ ਪ੍ਰਬੰਧਕ ਦਵਿੰਦਰ ਧਾਰੀਆ ਅਤੇ ਅਮਰਿੰਦਰ ਸਿੰਘ ਬਾਜਵਾ ਨੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਵਧਾਈ ਦਿੱਤੀ ਅਤੇ ਫ਼ਤਿਹ ਰੈਲੀ ਵਿੱਚ ਆਏ ਲੋਕਾਂ ਵਿੱਚ ਸ਼ਹੀਦ ਹੋਏ ਲੋਕਾਂ ਦੀ ਸੂਚੀ ਵੰਡੀ ਅਤੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਲੋਕਾਂ ਨੇ ਇਹ ਸ਼ਹਾਦਤ ਆਪਣੀ ਨਸਲ ਅਤੇ ਫਸਲ ਬਚਾਉਣ ਲਈ ਦਿੱਤੀ ਹੈ। ਸਾਡਾ ਸੱਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਲਈ ਕੁਝ ਕਰੀਏ ਤਾਂ ਜੋ ਉਹਨਾਂ ਦੇ ਪਰਿਵਾਰ ਦਾ ਸਮਾਂ ਵਧੀਆ ਲੰਘ ਸਕੇ। 

ਪੜ੍ਹੋ ਇਹ ਅਹਿਮ ਖ਼ਬਰ- ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵੱਡਾ ਝਟਕਾ: ਕਤਰ ਏਅਰਵੇਜ਼ ਦੀਆਂ ਦੋਹਾ-ਅੰਮ੍ਰਿਤਸਰ ਉਡਾਣਾਂ ਰੱਦ

ਇਸ ਮੌਕੇ ਸਾਹਨੀ ਭਰਾਵਾਂ ਨੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਲੋਕਾਂ ਦੇ ਕੁਝ ਗਰੀਬ ਪਰਿਵਾਰਾਂ ਦੀ ਜ਼ਿੰਮੇਵਾਰੀ ਚੁੱਕਦਿਆਂ ਉਹਨਾਂ ਦੇ ਪਰਿਵਾਰਾਂ ਨੂੰ ਪੱਕੀ ਰਕਮ ਦੇਣ ਦਾ ਐਲਾਨ ਕੀਤਾ ਤਾਂ ਜੋ ਉਹਨਾਂ ਦਾ ਆਉਣ ਵਾਲਾ ਸਮਾਂ ਸੁਖਾਲਾ ਹੋ ਸਕੇ।ਇਸ ਮੌਕੇ ਕੁਲਵਿੰਦਰ ਸਿੰਘ ਅਤੇ ਜਸਵੀਰ ਥਿੰਦ ਨੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਭਾਰਤ ਜਾਈਏ ਤਾਂ ਆਪਣੇ ਨੇੜੇ ਦੇ ਪਿੰਡਾਂ ਦੇ ਸ਼ਹੀਦ ਹੋਏ ਦੇ ਪਰਿਵਾਰਾਂ ਨੂੰ ਮਿਲ ਕੇ ਆਈਏ। ਇਸ ਮੌਕੇ ਕੌਂਸਲ ਮਨਿੰਦਰ ਸਿੰਘ, ਕੁਸ਼ਪਿੰਦਰ ਕੌਰ, ਪ੍ਰਭਜੋਤ ਸੰਧੂ, ਕਮਲ ਸਿੰਘ, ਨਵਤੇਜ ਸਿੰਘ ਬਸਰਾ, ਗੈਰੀ ਸਾਹਨੀ, ਅਨੂੰ, ਮਾਲਵਿੰਦਰ ਸੰਧੂ, ਵੱਲੋਂ ਜਿੱਥੇ 32 ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨੀ ਸੰਘਰਸ਼ ਲੜਨ ਦੀ ਸ਼ਲਾਘਾ ਕੀਤੀ ਗਈ, ਉੱਥੇ ਹੀ ਹਰਮਨ ਫਾਊਂਡੇਸ਼ਨ ਵੱਲੋਂ ਸ਼ਹੀਦ ਕਿਸਾਨਾਂ ਲਈ ਸਹਾਇਕ ਸਹਾਇਤਾ ਵੀ ਦਿੱਤੀ ਗਈ।


author

Vandana

Content Editor

Related News