ਨਿਊਜ਼ੀਲੈਂਡ ਤੋਂ ਉਡਾਣਾਂ ਲਈ ਵਿਕਟੋਰੀਆ ਟ੍ਰਾਂਸ-ਤਸਮਾਨ ਟ੍ਰੈਵਲ ਬੱਬਲ ''ਚ ਸ਼ਾਮਲ
Friday, Nov 06, 2020 - 11:27 AM (IST)
ਮੈਲਬੌਰਨ (ਬਿਊਰੋ): ਆਸਟ੍ਰੇਲੀਆਈ ਰਾਜ ਵਿਕਟੋਰੀਆ ਅਧਿਕਾਰਤ ਤੌਰ 'ਤੇ 9 ਨਵੰਬਰ ਨੂੰ ਨਿਊਜ਼ੀਲੈਂਡ ਦੇ ਨਾਲ ਮੈਲਬੌਰਨ ਹਵਾਈ ਅੱਡੇ 'ਤੇ ਉਤਰਨ ਲਈ ਟ੍ਰਾਂਸ-ਤਸਮਾਨ ਟ੍ਰੈਵਲ ਬੱਬਲ ਦਾ ਹਿੱਸਾ ਬਣ ਜਾਵੇਗਾ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਪੱਤਰ ਲਿਖਦਿਆਂ ਕਿਹਾ ਕਿ ਰਾਜ ਸੋਮਵਾਰ ਤੋਂ ਮੈਲਬੌਰਨ ਵਿਚ ਨਿਊਜ਼ੀਲੈਂਡ ਦੀ ਧਰਤੀ ਤੋਂ ਉਡਾਣ ਭਰਨ ਲਈ ਖੁਸ਼ ਹੋਵੇਗਾ।
ਐਂਡਰਿਊਜ਼ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਉਡਾਣਾਂ ਤੈਅ ਤਾਰੀਖ਼ ਤੋਂ ਹੀ ਸ਼ਹਿਰ ਵਿਚ ਉਤਰਨੀਆਂ ਸ਼ੁਰੂ ਹੋਣਗੀਆਂ। ਉਹਨਾਂ ਮੁਤਾਬਕ,''ਨਿਊਜ਼ੀਲੈਂਡ ਵਾਸੀਆਂ ਨੂੰ ਪਹੁੰਚਣ 'ਤੇ ਇਕਾਂਤਵਾਸ ਵਿਚ ਰਹਿਣ ਦੀ ਲੋੜ ਨਹੀਂ ਪਵੇਗੀ। ਨਿਊਜ਼ੀਲੈਂਡ ਦੇ ਲੋਕ ਸਿੱਧੇ ਮੈਲਬੌਰਨ ਅਤੇ ਪੂਰੇ ਵਿਕਟੋਰੀਆ ਵਿਚ ਯਾਤਰਾ ਕਰ ਸਕਣਗੇ।” ਉਹਨਾਂ ਨੇ ਅੱਗੇ ਕਿਹਾ,“ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।''
ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਇਨਫੈਕਸ਼ਨ 'ਚ ਤਬਦੀਲੀ, ਡੈਨਮਾਰਕ 'ਚ ਮਾਰੇ ਜਾਣਗੇ 1 ਕਰੋੜ ਤੋਂ ਵੱਧ ਊਦ ਬਿਲਾਵ
ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ ਵਿਕਟੋਰੀਆ ਨੇ ਅਣਜਾਣੇ ਵਿਚ ਆਪਣੇ ਆਪ ਨੂੰ ਪਿਛਲੇ ਮਹੀਨੇ ਟ੍ਰੈਵਲ ਬੱਬਲ ਦਾ ਹਿੱਸਾ ਪਾਇਆ ਸੀ, ਜਿਸ ਵਿਚ ਦਰਜਨਾਂ ਨਿਊਜ਼ੀਲੈਂਡ ਵਾਸੀ ਐਨ.ਐਸ.ਡਬਲਯੂ. ਦੁਆਰਾ ਰਾਜ ਵਿਚ ਦਾਖਲ ਹੋਏ ਸਨ। ਅਜਿਹਾ ਲਗਦਾ ਹੈ ਕਿ ਇਹ ਬੱਬਲ ਸਾਡੇ ਦੇਸ਼ ਦੇ ਹਰ ਹਿੱਸੇ 'ਤੇ ਲਾਗੂ ਹੁੰਦਾ ਹੈ। ਐਂਡਰਿਊਜ਼ ਨੇ ਅੱਜ ਕਿਹਾ ਕਿ ਇਹ ਪ੍ਰਬੰਧ ਟਰੈਵਲ ਦੇ ਬੱਬਲ ਨੂੰ ਰਸਮੀ