ਰਾਹਤ ਦੀ ਖ਼ਬਰ, ਵਿਕਟੋਰੀਆ ''ਚ 56 ਦਿਨਾਂ ਤੋਂ ਕੋਰੋਨਾ ਦਾ ਕੋਈ ਸਥਾਨਕ ਮਾਮਲਾ ਨਹੀਂ

12/25/2020 6:01:45 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਤੋਂ ਇਕ ਰਾਹਤ ਦੀ ਖ਼ਬਰ ਹੈ। ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ, ਵਿਕਟੋਰੀਆ ਵਿਚ ਕੋਵਿਡ-19 ਦੇ ਕਮਿਊਨਿਟੀ ਟ੍ਰਾਂਸਮਿਸ਼ਨ ਤੋਂ ਬਿਨਾਂ ਅੱਠ ਹਫ਼ਤੇ ਹੋ ਚੁੱਕੇ ਹਨ। ਮਤਲਬ ਇੱਥੇ ਬੀਤੇ 56 ਦਿਨਾਂ ਤੋਂ ਕੋਰੋਨਾ ਦਾ ਕੋਈ ਵੀ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਕਾਰਨ ਕੋਈ ਜਾਨ ਹੀ ਗਈ। ਰਾਜ ਅੰਦਰ ਇਸ ਸਮੇਂ ਕੋਵਿਡ-19 ਦੇ ਚਲੰਤ ਮਾਮਲਿਆਂ ਦੀ ਗਿਣਤੀ 10 ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 11.367 ਕੋਰੋਨਾ ਟੈਸਟ ਕੀਤੇ ਗਏ। ਵਿਕਟੋਰੀਆ ਹੈਲਥ ਦਾ ਕਹਿਣਾ ਹੈ ਕਿ ਟੈਸਟਾਂ ਦੀ ਸੰਖਿਆ ਉਮੀਦ ਤੋਂ ਵੱਧ ਸੀ।

PunjabKesari

24 ਘੰਟਿਆਂ ਤੋਂ ਹੋਟਲ ਇਕਾਂਤਵਾਸ ਵਿਚ ਰਹਿਣ ਵਾਲੇ ਮੁਸਾਫਰਾਂ ਵਿਚ ਵੀ ਵਾਇਰਸ ਦੇ ਕੋਈ ਨਵੇਂ ਕੇਸ ਨਹੀਂ ਹੋਏ। ਵਿਕਟੋਰੀਆ ਵਿਚ ਸਿਰਫ 10 ਐਕਟਿਵ ਕੇਸ ਹਨ। ਨੌਂ ਹੋਟਲ ਇਕਾਂਤਵਾਸ ਵਿਚ ਹਨ ਅਤੇ ਦੂਜੀ ਇਕ ਕੁੜੀ ਹੈ ਜੋ ਐਨ.ਐਸ.ਡਬਲਊ. ਵਿਚ ਵਾਇਰਸ ਨਾਲ ਸੰਕ੍ਰਮਿਤ ਹੋਈ। ਸਰਕਾਰ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਨਾਲ ਚਲ ਰਹੇ ਸੀਮਾਵਾਂ ਦੇ ਬੰਦ ਨੂੰ ਅਗਲੇ ਹਫਤੇ ਮੁੜ ਤੋਂ ਵਿਚਾਰਿਆ ਜਾਵੇਗਾ। ਰਾਜ ਵਿਚ ਮੌਜੂਦਾ ਸਮੇਂ ਵਿਚ 2000 ਲੋਕ ਅਜਿਹੇ ਹਨ ਜੋ ਕਿ ਕ੍ਰਿਸਮਿਸ ਦਾ ਤਿਉਹਾਰ ਹੋਟਲ ਕੁਆਰੰਟੀਨ ਵਿਚ ਰਹਿ ਕੇ ਮਨਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਸਿਡਨੀ 'ਚ ਇੱਕ ਬੱਚਾ ਵੀ ਪਾਜ਼ੇਟਿਵ, ਨਵੇਂ ਮਾਮਲੇ ਹੋਏ 8

ਇਨ੍ਹਾਂ ਵਿਚ 48 ਅਜਿਹੇ ਲੋਕ ਸ਼ਾਮਲ ਹਨ ਜੋ ਕਿ ਗ੍ਰੇਟਰ ਸਿਡਨੀ ਤੋਂ ਮੈਲਬੌਰਨ ਅਤੇ ਜਾਂ ਫਿਰ ਨਿਊ ਸਾਊਥ ਵੇਲਜ਼ ਦੇ ਸੈਂਟਰਲ ਕੋਸਟਾਂ ਤੋਂ ਆਏ ਹਨ। ਵਿਕਟੋਰੀਆ ਸਿਹਤ ਅਧਿਕਾਰੀਆਂ ਨੇ ਅਜੇ ਵੀ ਵਸਨੀਕਾਂ ਨੂੰ ਐਨ.ਐਸ.ਡਬਲਊ. ਦੇ ਸਿਡਨੀ ਉੱਤਰੀ ਸਮੁੰਦਰੀ ਕੰਢੇ ਖੇਤਰ ਵਿਚ ਇੱਕ ਪ੍ਰਕੋਪ ਦੀ ਰੌਸ਼ਨੀ ਵਿਚ ਕ੍ਰਿਸਮਿਸ ਦੀਆਂ ਛੁੱਟੀਆਂ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News