ਵਾਈਟ ਹਾਊਸ ਤੋਂ ਹਾਰਵੇ ਪੀੜਤਾਂ ਦੀ ਉਮੀਦ ਵਧੀ

09/01/2017 10:09:22 AM

ਵਾਸ਼ਿੰਗਟਨ— ਅਮਰੀਕਾ ਦੇ ਟੈਕਸਾਸ ਅਤੇ ਲੁਈਸਿਆਨਾ ਲਈ ਵੀਰਵਾਰ ਨੂੰ ਹਾਰਵੇ ਤੂਫਾਨ ਸਹਾਇਤਾ ਰਾਸ਼ੀ ਵਧਾ ਕੇ 150 ਅਰਬ ਡਾਲਰ ਕਰ ਦਿੱਤੀ ਗਈ ਜਦੋਂ ਕਿ ਵਾਈਟ ਹਾਊਸ ਨੇ ਕਾਂਗਰਸ ਨਾਲ ਵਿੱਤ ਪੋਸ਼ਣ ਲਈ ਬੇਨਤੀ ਕਰਨ ਦਾ ਬਚਨ ਕੀਤਾ। ਅਮਰੀਕਾ ਦੇ ਸੁਰੱਖਿਆ ਸਲਾਹਕਾਰ ਟਾਮ ਬੋਸਰਟ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਛੇਤੀ ਹੀ ਅਮਰੀਕੀ ਕਾਂਗਰਸ ਨਾਲ ਹਾਰਵੇ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਫੰਡ ਉਪਲੱਬਧ ਕਰਾਉਣਗੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੂਫਾਨ ਦੇ ਪ੍ਰਭਾਵ ਬਾਰੇ 'ਚ ਜ਼ਿਆਦਾ ਜਾਣਕਾਰੀ ਹੈ ਇਸ ਕਾਰਨ ਨਾਲ ਸਹਾਇਤਾ ਵਿਤੀ ਬੇਨਤੀ ਮਨ ਲਈ ਜਾਵੇਗੀ।


Related News