ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੇ ਮਹੀਨੇ ਕਰਨਗੀ ਫਰਾਂਸ ਦਾ ਦੌਰਾ

Sunday, Oct 24, 2021 - 02:38 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੇ ਮਹੀਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕਰਨ ਲਈ ਪੈਰਿਸ ਜਾਣਗੀ। ਵ੍ਹਾਈਟ ਹਾਊਸ ਨੇ ਹੈਰਿਸ ਦੇ ਫਰਾਂਸ ਦੌਰੇ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਮੈਕਰੋਨ ਨੇ  ਸ਼ੁੱਕਰਵਾਰ ਨੂੰ ਫੋਨ 'ਤੇ ਵੀ ਗੱਲਬਾਤ ਕੀਤੀ ਹੈ। ਇਸਦੇ ਇਲਾਵਾ ਦੋਵੇਂ ਦੇਸ਼ਾਂ ਦੇ  ਰਾਸ਼ਟਰਪਤੀਆਂ ਦੀ ਇਸ ਮਹੀਨੇ ਦੇ ਅੰਤ ਵਿੱਚ ਰੋਮ ਵਿੱਚ ਮੁਲਾਕਾਤ ਹੋਣ ਵਾਲੀ ਹੈ। ਮੈਕਰੋਨ ਨਾਲ ਮੁਲਾਕਾਤ ਤੋਂ ਇਲਾਵਾ, ਹੈਰਿਸ 11 ਨਵੰਬਰ ਨੂੰ ਸਾਲਾਨਾ ਪੈਰਿਸ ਪੀਸ ਫੋਰਮ ਵਿਖੇ ਭਾਸ਼ਣ ਦੇਵੇਗੀ ਅਤੇ ਅਗਲੇ ਦਿਨ ਲੀਬੀਆ ਬਾਰੇ ਪੈਰਿਸ ਕਾਨਫਰੰਸ ਵਿੱਚ ਹਿੱਸਾ ਲਵੇਗੀ। ਇਸ ਦੌਰੇ ਲਈ ਉਸਦੇ ਪਤੀ ਡਗਲਸ ਐਮਹੌਫ ਵੀ ਨਾਲ ਹੋਣਗੇ।

ਇਹ ਵੀ ਪੜ੍ਹੋ - ਸਕਾਟਲੈਂਡ: ਕੋਪ 26 ਦੌਰਾਨ ਕੋਰੋਨਾ ਕੇਸਾਂ ਦੇ ਵਧਣ ਦੀ ਚਿਤਾਵਨੀ

ਇਹ ਮੁਲਾਕਾਤ ਬਾਈਡੇਨ ਪ੍ਰਸ਼ਾਸਨ ਦੁਆਰਾ ਫਰਾਂਸ ਨਾਲ ਆਪਣੇ ਸਬੰਧਾਂ ਨੂੰ ਸੁਖਾਵੇਂ ਕਰਨ ਦੀ ਕੋਸ਼ਿਸ਼ ਦੇ ਵਿਚਕਾਰ ਆਈ ਹੈ ਜੋ ਪਿਛਲੇ ਮਹੀਨੇ ਆਸਟਰੇਲੀਆ ਨੂੰ ਪ੍ਰਮਾਣੂ ਐਨਰਜੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਵੇਚਣ ਲਈ ਐਲਾਨੇ ਗਏ ਯੂ ਐਸ ਸਮਝੌਤੇ ਦੁਆਰਾ ਤਣਾਅਪੂਰਨ ਹੋ ਗਏ ਸਨ।  ਹੈਰਿਸ ਦੇ ਸੀਨੀਅਰ ਸਲਾਹਕਾਰ ਸਿਮੋਨ ਸੈਂਡਰਜ਼ ਅਨੁਸਾਰ ਉਹ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਬੰਧਾਂ ਦੇ ਮਹੱਤਵ ਬਾਰੇ ਚਰਚਾ ਕਰਨਗੇ ਅਤੇ ਕੋਵਿਡ-19 ਬਾਰੇ ਵਿਚਾਰ ਵਟਾਂਦਰੇ ਵੀ ਮੁਲਾਕਾਤ ਦੌਰਾਨ ਕੀਤੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News