ਇਟਲੀ: ਜਵਾਰ ਭਾਟੇ ਕਾਰਨ ਵੇਨਿਸ ''ਚ ਮੁੜ ਬਣੀ ਹੜ੍ਹ ਵਾਲੀ ਸਥਿਤੀ

Friday, Nov 15, 2019 - 04:11 PM (IST)

ਇਟਲੀ: ਜਵਾਰ ਭਾਟੇ ਕਾਰਨ ਵੇਨਿਸ ''ਚ ਮੁੜ ਬਣੀ ਹੜ੍ਹ ਵਾਲੀ ਸਥਿਤੀ

ਵੇਨਿਸ(ਇਟਲੀ)— ਇਟਲੀ ਦੇ ਲਾਗੂਨ ਸ਼ਹਿਰ 'ਚ ਮੰਗਲਵਾਰ ਨੂੰ ਬੀਤੇ 50 ਸਾਲਾਂ 'ਚ ਸਭ ਤੋਂ ਭਿਆਨਕ ਹੜ੍ਹ ਆਉਣ ਤੋਂ ਤਿੰਨ ਦਿਨ ਬਾਅਦ ਵੇਨਿਸ 'ਚ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ। ਸ਼ੁੱਕਰਵਾਰ ਨੂੰ ਸਮੁੰਦਰ 'ਚ 1.60 ਮੀਟਰ (5 ਫੁੱਟ ਤੋਂ ਵੱਧ) ਉੱਚਾ ਹਾਈ ਟਾਈਡ ਆਇਆ, ਜੋ ਕਿ ਆਮ ਲਹਿਰਾਂ ਨਾਲੋਂ ਬਹੁਤ ਉੱਚਾ ਸੀ। ਇਸ ਕਾਰਨ ਆਈਕਾਨਿਕ ਸੇਂਟ ਮਾਰਕ ਸਕੁਐਰ 'ਚ ਸਵੇਰੇ ਗੋਡਿਆਂ ਤੱਕ ਪਾਣੀ ਚੜ੍ਹ ਗਿਆ।

ਇਸ ਤੋਂ ਪਹਿਲਾਂ ਸ਼ਹਿਰ 'ਚ ਮੰਗਲਵਾਰ ਦੇਰ ਰਾਤ ਰਿਕਾਰਡ ਦੂਜਾ ਸਭ ਤੋਂ ਭਿਆਨਕ ਹੜ੍ਹ ਆਇਆ, ਜਦੋਂ ਹਾਈ ਟਾਈਡ ਦਾ ਪੱਧਰ 1.87 ਮੀਟਰ (6 ਫੁੱਟ ਤੋਂ ਵੱਧ) ਤੱਕ ਪਹੁੰਚ ਗਿਆ। ਇਸ ਕਾਰਨ ਇਟਲੀ ਦੀ ਸਰਕਾਰ ਨੇ ਐਮਰਜੈਂਸੀ ਐਲਾਨ ਕਰ ਦਿੱਤੀ ਸੀ। ਇਸ ਦੌਰਾਨ ਹੜ੍ਹ ਦੇ ਹਾਲਾਤ 'ਤੇ ਪ੍ਰਧਾਨ ਮੰਤਰੀ ਜੋਜੇਪ ਕਾਂਟੇ ਨੇ ਫੇਸਬੁੱਕ ਪੋਸਟ ਵੀ ਕੀਤੀ। ਉਨ੍ਹਾਂ ਲਿਖਿਆ ਕਿ ਇਤਿਹਾਸਿਕ ਤੇ ਪੂਰੀ ਦੁਨੀਆ 'ਚ ਆਪਣੀ ਖੂਬਸੂਰਤੀ ਦੇ ਲਈ ਮਸ਼ਹੂਰ ਇਹ ਸ਼ਹਿਰ 53 ਸਾਲ ਦੇ ਸਭ ਤੋਂ ਭਿਆਨਕ ਹੜ੍ਹ ਤੋਂ ਲੰਘ ਰਿਹਾ ਹੈ। ਇਹ ਹਾਦਸਾ ਸਾਡੇ ਦਿਲ 'ਤੇ ਸੱਟ ਕਰਨ ਵਾਲਾ ਹੈ। ਵੇਨਿਸ ਸ਼ਹਿਰ ਇਕ ਵਾਰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ ਤੇ ਉਸ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰਨੀ ਹੋਵੇਗੀ।


author

Baljit Singh

Content Editor

Related News