ਵੈਨਜ਼ੁਏਲਾ ਦੀ ਅਸੈਂਬਲੀ ਵਿਚ ਸ਼ਾਮਲ ਹੋਇਆ ਨਿਕੋਲਸ ਮਾਦੁਰੋ ਦਾ ਪੁੱਤਰ

08/02/2017 3:07:36 PM

ਕਾਰਾਕਸ— ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਬੇਟੇ ਨੂੰ 545 ਮੈਬਰਾਂ ਵਾਲੀ ਨਵੀਂ ਅਸੈਂਬਲੀ ਦਾ ਮੈਂਬਰ ਬਣਾਇਆ ਗਿਆ ਹੈ । ਇਸ ਅਸੈਂਬਲੀ ਦੇ ਗਠਨ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸ ਦੀ ਅੰਤਰਰਾਸ਼ਟਰੀ ਨਿੰਦਾ ਵੀ ਹੋ ਰਹੀ ਹੈ । 
ਨਿਕੋਲਸਿਟੋ ਜਾਂ ਲਿਟਲ ਨਿਕੋਲਸ ਦੇ ਨਾਂ ਨਾਲ ਜਾਣੇ ਜਾਣ ਵਾਲੇ ਨਿਕੋਲਸ ਅਰਨੇਸਟੋ ਮਾਦੁਰੋ ਗੁਏਰਾ ਆਪਣੀ ਮਤ੍ਰੇਈ ਮਾਂ ਸਿਲਿਆ ਫਲੋਰੇਸ (60) ਨਾਲ ਅਸੈਂਬਲੀ ਵਿਚ ਸ਼ਾਮਲ ਹੋਣਗੇ ਜਿਨ੍ਹਾਂ ਦੀ ਚੋਣ ਐਤਵਾਰ ਨੂੰ ਵੈਨਜ਼ੁਏਲਾ ਦੇ ਸੰਵਿਧਾਨ ਦੇ ਪੁਨਰਲੇਖਨ ਲਈ ਕੀਤੀ ਗਈ ਸੀ। ਚੁਣਾਵੀ ਅਧਿਕਾਰੀਆਂ ਨੇ ਨਵੀਂ ਇਕਾਈ ਵਿਚ ਉਸ ਦੀ ਸੀਟ ਦੀ ਪੁਸ਼ਟੀ ਮੰਗਲਵਾਰ ਨੂੰ ਕੀਤੀ । 27 ਸਾਲ ਦੀ ਉਮਰ ਵਿਚ ਇਕ ਹਾਈ-ਪ੍ਰੋਫਾਇਲ ਜਨਤਕ ਜੀਵਨ ਵਿਚ ਇਹ ਉਸ ਦੀ ਪਹਿਲੀ ਭੂਮਿਕਾ ਹੋਵੇਗੀ । ਮਾਦੁਰੋ ਦਾ ਬੇਟਾ ਪਹਿਲਾਂ ਹੀ ਰਾਸ਼ਟਰੀ ਫਿਲਮ ਸੰਸਥਾਨ ਦੇ ਪ੍ਰਮੁੱਖ ਦੇ ਤੌਰ ਉੱਤੇ ਕਾਰਜ ਕਰ ਚੁੱਕਾ ਹੈ ਅਤੇ ਨਾਲ ਹੀ ਉਪ-ਰਾਸ਼ਟਰਪਤੀ ਦੇ ਦਫਤਰ ਵਿਚ ਰਾਸ਼ਟਰਪਤੀ ਵਫਦ ਦੇ ਮੁਖੀ ਦੇ ਰੂਪ ਵਿਚ ਕੰਮ ਕਰ ਚੁੱਕਾ ਹੈ।


Related News