ਵੇਨੇਜ਼ੁਏਲਾ ''ਚ ਭੂਚਾਲ ਕਾਰਨ ਹੁਣ ਤੱਕ 164 ਲੋਕਾਂ ਦੀ ਮੌਤ ! ਮਲਬੇ ''ਚੋਂ ਆ ਰਹੀ ''ਚੀਕਾਂ'' ਦੀ ਆਵਾਜ਼
Thursday, Jun 25, 2026 - 04:10 PM (IST)
ਇੰਟਰਨੈਸ਼ਨਲ ਡੈਸਕ- ਵੇਨੇਜ਼ੁਏਲਾ 'ਚ ਆਏ ਭੂਚਾਲ ਦੇ 2 ਜ਼ਬਰਦਸਤ ਝਟਕਿਆਂ ਤੋਂ ਬਾਅਦ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਭੂਚਾਲ ਕਾਰਨ ਹੁਣ ਤੱਕ ਘੱਟੋ-ਘੱਟ 164 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 900 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹਨ।
ਤਬਾਹਕਾਰੀ ਭੂਚਾਲ ਦਾ ਸਭ ਤੋਂ ਵੱਧ ਅਸਰ ਵੇਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਅਤੇ ਤੱਟਵਰਤੀ ਇਲਾਕੇ 'ਲਾ ਗੁਆਇਰਾ' 'ਚ ਦਿਖਿਆ, ਜਿੱਥੇ ਦਰਜਨਾਂ ਇਮਾਰਤਾਂ ਢਹਿ-ਢੇਰੀ ਹੋ ਚੁੱਕੀਆਂ ਹਨ। ਬਚਾਅ ਟੀਮਾਂ ਮੁਤਾਬਕ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਦੇ ਹੇਠਾਂ ਫਸੇ ਲੋਕਾਂ ਦੀਆਂ ਚੀਕਾਂ ਅਤੇ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਰਮੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਰਾਸ਼ਟਰਪਤੀ ਰੋਡਰਿਗਜ਼ ਨੇ ਦੱਸਿਆ ਕਿ 'ਲਾ ਗੁਆਇਰਾ' ਇੱਕ ਵੱਡੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ 'ਡਿਜ਼ਾਸਟਰ ਜ਼ੋਨ' ਐਲਾਨ ਦਿੱਤਾ ਗਿਆ ਹੈ। ਫਿਲਹਾਲ ਮੌਤਾਂ ਦਾ ਅੰਕੜਾ ਅਜੇ ਹੋਰ ਵਧਣ ਦਾ ਖਦਸ਼ਾ ਹੈ, ਜਦਕਿ ਕਈ ਰਿਪੋਰਟਾਂ ਤੱਕ ਇਹ ਅੰਕੜਾ 10,000 ਤੋਂ 1 ਲੱਖ ਤੱਕ ਵੀ ਪਹੁੰਚ ਸਕਦਾ ਹੈ।
Edificio Oasis, Playa grande
— Alerta Mundial (@TuiteroSismico) June 25, 2026
La Guaira, Venezuela
Totalmente colapsado !
Tremendo como se oyen los gritos!! pic.twitter.com/pY8pSy2SPr
ਇਹ ਵੀ ਪੜ੍ਹੋ- Khan Sir ਦਾ ਕੋਚਿੰਗ ਸੈਂਟਰ ਸੀਲ ! UP 'ਚ ਹੋ ਗਈ ਵੱਡੀ ਕਾਰਵਾਈ
2 ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਮਗਰੋਂ ਦੇਸ਼ 'ਚ ਲਗਾਤਾਰ ਆ ਰਹੇ 20 ਤੋਂ ਵੱਧ ਆਫ਼ਟਰਸ਼ੌਕਸ ਅਤੇ ਭਾਰੀ ਤਬਾਹੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਜਰਮਨੀ, ਯੂਰਪੀਅਨ ਯੂਨੀਅਨ, ਚੀਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਵੇਨੇਜ਼ੁਏਲਾ ਨੂੰ ਤੁਰੰਤ ਮਨੁੱਖੀ ਸਹਾਇਤਾ ਅਤੇ ਬਚਾਅ ਟੀਮਾਂ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਤੇ ਭਾਰਤ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ।
ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਮਾਡਲਾਂ ਮੁਤਾਬਕ, 7.1 ਅਤੇ 7.5 ਤੀਬਰਤਾ ਦੇ ਇਹ ਝਟਕੇ ਪਿਛਲੇ 100 ਤੋਂ ਵੱਧ ਸਾਲਾਂ ਵਿੱਚ ਵੇਨੇਜ਼ੁਏਲਾ ਵਿੱਚ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹਨ, ਜਿਸ ਕਾਰਨ ਵੱਡੇ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
