ਰਾਤ ਵੇਲੇ ਚੀਨ ''ਚ ਆਇਆ ਜ਼ੋਰਦਾਰ ਭੂਚਾਲ, 5.0 ਦੀ ਤੀਬਰਤਾ ਨਾਲ ਕੰਬੀ ਧਰਤੀ
Friday, Nov 06, 2026 - 12:40 AM (IST)
ਬੀਜਿੰਗ : ਚੀਨ ਵਿੱਚ ਵੀਰਵਾਰ (5 ਨਵੰਬਰ 2026) ਨੂੰ ਇੱਕੋ ਹੀ ਦਿਨ ਦੌਰਾਨ 2 ਵਾਰ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਰਾਤ ਵੇਲੇ ਆਏ ਦੂਜੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.0 ਮਾਪੀ ਗਈ, ਜਿਸ ਨਾਲ ਧਰਤੀ ਕੰਬ ਉੱਠੀ।
ਰਾਤ 10:26 ਵਜੇ ਆਇਆ 5.0 ਤੀਬਰਤਾ ਦਾ ਝਟਕਾ
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, ਰਾਤ 10:26 ਵਜੇ ਆਏ ਭੂਚਾਲ ਦਾ ਕੇਂਦਰ ਚੀਨ ਦੇ ਸ਼ਿਨਜਿਆਂਗ (Xinjiang) ਇਲਾਕੇ ਵਿੱਚ ਸੀ। ਇਸ ਭੂਚਾਲ ਦੀ ਤੀਬਰਤਾ 5.0 ਦਰਜ ਕੀਤੀ ਗਈ। ਫਿਲਹਾਲ ਰਾਤ ਦੇ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
An earthquake with a magnitude of 5.0 on the Richter Scale hit Xinjiang today at 22:26: IST: National Centre for Seismology https://t.co/yMqrT5aw1a
— ANI (@ANI) November 5, 2026
ਸਵੇਰੇ ਵੀ ਆਇਆ ਸੀ 4.4 ਤੀਬਰਤਾ ਦਾ ਭੂਚਾਲ
ਇਸ ਤੋਂ ਪਹਿਲਾਂ ਵੀਰਵਾਰ ਸਵੇਰੇ 6:19 ਵਜੇ ਵੀ ਚੀਨ ਵਿੱਚ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਸੀ। NCS ਦੇ ਅੰਕੜਿਆਂ ਅਨੁਸਾਰ, ਸਵੇਰ ਦੇ ਭੂਚਾਲ ਦੀ ਤੀਬਰਤਾ 4.4 ਸੀ ਅਤੇ ਇਸ ਦਾ ਕੇਂਦਰ 32.592 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 94.291 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸੀ। ਧਰਤੀ ਦੇ ਹੇਠਾਂ ਇਸ ਦੀ ਡੂੰਘਾਈ 10 ਕਿਲੋਮੀਟਰ ਦਰਜ ਕੀਤੀ ਗਈ ਸੀ। ਸਵੇਰ ਦੇ ਮੁਕਾਬਲੇ ਰਾਤ ਵੇਲੇ ਆਏ ਭੂਚਾਲ ਦੀ ਤੀਬਰਤਾ ਵਧੇਰੇ ਸੀ।
ਇਹ ਵੀ ਪੜ੍ਹੋ : ਜਰਮਨੀ ਦੀ ਰੂੜੀਵਾਦੀ ਪਾਰਟੀ ਦੇ ਆਗੂ ਦੀ ਬਰਲਿਨ ਦੇ ਹੋਟਲ 'ਚ ਮਿਲੀ ਲਾਸ਼
ਭੂਚਾਲ ਦੌਰਾਨ ਬਚਾਅ ਲਈ ਅਹਿਮ ਨਿਰਦੇਸ਼
ਭੂਚਾਲ ਸਮੇਂ ਸੁਰੱਖਿਆ ਲਈ ਕੁਝ ਜ਼ਰੂਰੀ ਸੁਝਾਅ ਵੀ ਸਾਂਝੇ ਕੀਤੇ ਗਏ ਹਨ:
ਇਮਾਰਤ ਦੇ ਅੰਦਰ ਹੋਣ 'ਤੇ: ਝਟਕੇ ਲੱਗਣ ਵੇਲੇ ਬਾਹਰ ਭੱਜਣ ਦੀ ਬਜਾਏ ਕਿਸੇ ਮਜ਼ਬੂਤ ਮੇਜ਼ ਹੇਠਾਂ ਬੈਠ ਕੇ ਸਿਰ ਅਤੇ ਧੌਣ ਨੂੰ ਢੱਕ ਲਵੋ।
ਖਿੜਕੀਆਂ ਤੋਂ ਦੂਰੀ: ਸ਼ੀਸ਼ੇ, ਖਿੜਕੀਆਂ ਅਤੇ ਭਾਰੀ ਅਲਮਾਰੀਆਂ ਤੋਂ ਦੂਰ ਰਹੋ।
ਲਿਫਟ ਦੀ ਵਰਤੋਂ ਨਾ ਕਰੋ: ਭੂਚਾਲ ਦੌਰਾਨ ਪੌੜੀਆਂ ਜਾਂ ਲਿਫਟ ਵੱਲ ਭੱਜਣ ਤੋਂ ਗੁਰੇਜ਼ ਕਰੋ।
ਖੁੱਲ੍ਹੇ ਮੈਦਾਨ 'ਚ ਜਾਓ: ਜੇਕਰ ਤੁਸੀਂ ਬਾਹਰ ਹੋ ਤਾਂ ਇਮਾਰਤਾਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਖੁੱਲ੍ਹੀ ਥਾਂ 'ਤੇ ਚਲੇ ਜਾਓ।
ਗੱਡੀ ਸੁਰੱਖਿਅਤ ਥਾਂ ਰੋਕੋ: ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਉਸ ਨੂੰ ਪੁਲਾਂ ਜਾਂ ਇਮਾਰਤਾਂ ਤੋਂ ਦੂਰ ਕਿਸੇ ਸੁਰੱਖਿਅਤ ਥਾਂ 'ਤੇ ਰੋਕ ਲਵੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
