ਰੂਸ ਅਗਲੇ ਹਫਤੇ ਭੇਜੇਗਾ ਕਈ ਟਨ ਦਵਾਈਆਂ : ਮਾਦੁਰੋ
Thursday, Mar 21, 2019 - 12:06 PM (IST)
            
            ਕਰਾਕਸ (ਭਾਸ਼ਾ)— ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਹੈ ਕਿ ਰੂਸ ਅਗਲੇ ਹਫਤੇ ਦੇਸ਼ ਲਈ ਕਈ ਟਨ ਦਵਾਈਆਂ ਭੇਜੇਗਾ। ਮਾਦੁਰੋ ਨੇ ਦਵਾਈ ਉਦਯੋਗ ਦੇ ਵਿਕਾਸ ਲਈ ਆਯੋਜਿਤ ਵੈਨੇਜ਼ੁਏਲਾ ਰਾਸ਼ਟਰੀ ਪ੍ਰੋਗਰਾਮ ਵਿਚ ਕਿਹਾ,''ਰੂਸੀ ਅਧਿਕਾਰੀਆਂ ਨੇ ਹਰ ਹਫਤੇ ਲਗਾਤਾਰ ਕਈ ਟਨ ਦਵਾਈਆਂ ਭੇਜਣ ਦਾ ਐਲਾਨ ਕੀਤਾ ਹੈ।''
ਉਨ੍ਹਾਂ ਨੇ ਕਿਹਾ,''ਵੈਨੇਜ਼ੁਏਲਾ ਨੇ ਆਪਣੀ ਮੰਗ ਦੀਆਂ 70 ਫੀਸਦੀ ਦਵਾਈਆਂ ਦੀ ਸਪਲਾਈ ਪੂਰੀ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਪ੍ਰਮੁੱਖ ਹਿੱਸੇਦਾਰਾਂ, ਬੇਲਾਰੂਸ, ਚੀਨ, ਈਰਾਨ, ਰੂਸ ਅਤੇ ਤੁਰਕੀ ਤੋਂ ਲੋੜੀਂਦੀ ਦਵਾਈਆਂ ਦੀ ਸਪਲਾਈ ਲਈ ਮਦਦ ਦੀ ਆਸ ਹੈ। ਗੌਰਤਲਬ ਹੈ ਕਿ ਵੈਨੇਜ਼ੁਏਲਾ ਵਿੱਤੀ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
