ਵੈਨੇਜ਼ੁਏਲਾ ਪ੍ਰਦਰਸ਼ਨ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 26

01/25/2019 10:37:27 AM

ਕਾਰਾਕਾਸ (ਭਾਸ਼ਾ)— ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਚਾਰ ਦਿਨ ਪਹਿਲਾਂ ਸ਼ੁਰੂ ਹੋਏ ਪ੍ਰਦਰਸ਼ਨਾਂ ਵਿਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਰਾਕਾਸ ਸਥਿਤ ਆਬਜ਼ਰਵੇਟਰੀ ਆਫ ਸੋਸ਼ਲ ਕੌਨਫਲਿਕਟ ਨੇ ਵੀਰਵਾਰ ਨੂੰ ਕਿਹਾ ਕਿ ਮਾਦੁਰੋ ਦੇ ਵਿਰੋਧ ਵਿਚ ਫੌਜੀਆਂ ਦੇ ਇਕ ਸਮੂਹ ਵੱਲੋਂ ਰਾਜਧਾਨੀ ਦੇ ਉੱਤਰ ਵਿਚ ਇਕ ਕਮਾਂਡ ਚੌਕੀ 'ਤੇ ਕਬਜ਼ਾ ਕਰਨ ਦੇ ਬਾਅਦ ਸ਼ੁਰੂ ਹੋਏ ਪ੍ਰਦਰਸ਼ਨਾਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਪਹਿਲਾਂ 16 ਸੀ ਜੋ ਵੱਧ ਕੇ 26 ਹੋ ਗਈ ਹੈ। ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਮਿਲਟਰੀ ਬਲਾਂ ਨੇ ਕੁਝ ਥਾਵਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ। ਜਾਣਕਾਰੀ ਮੁਤਾਬਕ ਕੁਝ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਵੀ ਕੀਤੀ।


Vandana

Content Editor

Related News