UAE: ਆਬੂ ਧਾਬੀ ''ਚ ਬਣੇ ਨਵੇਂ BAPS ਹਿੰਦੂ ਮੰਦਰ ''ਚ ਹੋਇਆ ''ਵੈਦਿਕ ਯੱਗ'' (ਤਸਵੀਰਾਂ)

Tuesday, Feb 13, 2024 - 01:41 PM (IST)

ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਦੀ ਅਰਬ ਧਰਤੀ 'ਤੇ ਸੋਮਵਾਰ ਨੂੰ ਵੈਦਿਕ ਮੰਤਰਾਂ ਦੀ ਆਵਾਜ਼ ਸੁਣਾਈ ਦਿੱਤੀ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੀ ਰਾਜਧਾਨੀ ਆਬੂ ਧਾਬੀ ਵਿੱਚ ਨਵੇਂ ਬਣੇ ਹਿੰਦੂ ਮੰਦਰ ਵਿੱਚ ਵਿਸ਼ਵ ਸ਼ਾਂਤੀ ਲਈ ਇੱਕ ਵਿਸ਼ਾਲ ਵੈਦਿਕ ਯੱਗ ਕੀਤਾ ਗਿਆ। ਨਵੇਂ ਬਣੇ ਬੀ.ਏ.ਪੀ.ਐਸ ਹਿੰਦੂ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਇਹ ਵੈਦਿਕ ਯੱਗ ਕੀਤਾ ਗਿਆ, ਜਿਸ ਵਿੱਚ 980 ਤੋਂ ਵੱਧ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਸੰਸਾਰਕ ਸਦਭਾਵਨਾ ਲਈ ਵੈਦਿਕ ਪ੍ਰਾਰਥਨਾ ਕੀਤੀ ਗਈ। ਇਹ ਸਮਾਗਮ 'ਫੈਸਟੀਵਲ ਆਫ਼ ਹਾਰਮੋਨੀ' ਦਾ ਹਿੱਸਾ ਸੀ, ਜੋ ਕਿ ਮੰਦਰ ਦੇ ਉਦਘਾਟਨ ਦੀ ਯਾਦ ਵਿੱਚ ਆਯੋਜਿਤ ਸੱਭਿਆਚਾਰਕ ਵਿਭਿੰਨਤਾ ਵਿੱਚ ਅਧਿਆਤਮਿਕ ਏਕਤਾ ਦਾ ਜਸ਼ਨ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-UAE ’ਚ ਭਾਰੀ ਮੀਂਹ ਕਾਰਨ ਘੱਟ ਹੋਇਆ ‘ਅਹਲਾਨ ਮੋਦੀ’ ਪ੍ਰੋਗਰਾਮ ਦਾ ਸਮਾਂ, ਦੇਖੋ ਪੂਰਾ ਸ਼ੈਡਿਊਲ

ਇਸ ਯੱਗ ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਦੁਨੀਆ ਭਰ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਾਰਿਆਂ ਦੀ ਭਲਾਈ ਅਤੇ ਸਫਲਤਾ ਲਈ ਪ੍ਰਾਰਥਨਾ ਕਰਨ ਲਈ ਪਤਵੰਤੇ, ਅਧਿਆਤਮਕ ਨੇਤਾਵਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਯੱਗ ਦੀ ਰਸਮ ਕਰਨ ਲਈ ਭਾਰਤ ਤੋਂ ਸੱਤ ਵਿਦਵਾਨ ਅਤੇ ਯੱਗ ਮਾਹਿਰ ਆਏ ਸਨ। ਇਸ ਦੇ ਨਾਲ ਹੀ ਹੋਰਨਾਂ ਯੱਗ-ਸੇਵਕਾਂ ਦੀ ਸੇਵਾ ਸ਼ਲਾਘਾਯੋਗ ਸੀ। ਪਰਮ ਪਵਿੱਤਰ ਮਹੰਤਸਵਾਮੀ ਮਹਾਰਾਜ ਦੇ ਮਾਰਗਦਰਸ਼ਨ ਵਿੱਚ ਮੰਦਰ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਸਵਾਮੀ ਬ੍ਰਹਮਵਿਹਾਰੀਦਾਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਯੱਗ ਭਾਰਤ ਤੋਂ ਬਾਹਰ ਘੱਟ ਹੀ ਕੀਤਾ ਗਿਆ ਹੈ। ਇਹ ਅਵਸਰ ਵਿਸ਼ਵ ਏਕਤਾ ਦੇ ਮੰਦਰ ਦੇ ਸੰਦੇਸ਼ ਨੂੰ ਗੂੰਜਦਾ ਹੈ। ਏਕਤਾ ਇੱਕ ਅਜਿਹਾ ਮੁੱਲ ਹੈ, ਜਿਸ ਦੇ ਪ੍ਰਚਾਰ ਲਈ ਸਭ ਤੋਂ ਵੱਧ ਸਤਿਕਾਰਯੋਗ ਮਹੰਤ ਸਵਾਮੀ ਮਹਾਰਾਜ ਹਮੇਸ਼ਾ ਵਚਨਬੱਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News