White House ''ਚ ਗੂੰਜੇ ਵੈਦਿਕ ਮੰਤਰ ! ਵਿਸ਼ਵ ਸ਼ਾਂਤੀ ਦੀ ਕੀਤੀ ਗਈ ਪ੍ਰਾਰਥਨਾ

Saturday, May 09, 2026 - 11:46 AM (IST)

White House ''ਚ ਗੂੰਜੇ ਵੈਦਿਕ ਮੰਤਰ ! ਵਿਸ਼ਵ ਸ਼ਾਂਤੀ ਦੀ ਕੀਤੀ ਗਈ ਪ੍ਰਾਰਥਨਾ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਅਤੇ ਰਿਹਾਇਸ਼ 'ਵ੍ਹਾਈਟ ਹਾਊਸ' ਵਿੱਚ ਸ਼ਾਂਤੀ ਅਤੇ ਏਕਤਾ ਦੀ ਕਾਮਨਾ ਲਈ ਵੈਦਿਕ ਮੰਤਰਾਂ ਦਾ ਉਚਾਰਨ ਕੀਤਾ ਗਿਆ। ਅਮਰੀਕਾ ਦੇ 75ਵੇਂ ਕੌਮੀ ਪ੍ਰਾਰਥਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਹਿੰਦੂ ਧਰਮ ਦੀ ਨੁਮਾਇੰਦਗੀ ਕਰਦਿਆਂ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।

ਨਿਊ ਜਰਸੀ ਦੇ ਰੌਬਿਨਸਵਿਲੇ ਸਥਿਤ BAPS ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਦੇ ਇੱਕ ਵਾਲੰਟੀਅਰ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਹਾਜ਼ਰੀਨ ਨੂੰ ਅੱਖਾਂ ਬੰਦ ਕਰਕੇ ਹੱਥ ਜੋੜਨ ਦੀ ਬੇਨਤੀ ਕੀਤੀ ਅਤੇ ਯਜੁਰਵੇਦ ਦੇ 'ਸ਼ਾਂਤੀ ਪਾਠ' ਦਾ ਉਚਾਰਨ ਕੀਤਾ। ਇਸ ਪਾਠ ਵਿੱਚ ਸਵਰਗ, ਆਕਾਸ਼, ਪ੍ਰਿਥਵੀ, ਜਲ, ਬਨਸਪਤੀ ਅਤੇ ਸਾਰੀ ਮਨੁੱਖਤਾ ਲਈ ਸ਼ਾਂਤੀ ਦੀ ਅਰਦਾਸ ਕੀਤੀ ਗਈ। ਸੇਵਾਦਾਰ ਨੇ ਆਪਣੇ ਗੁਰੂ, ਹਰੀ ਮੋਹਨ ਸਵਾਮੀ ਮਹਾਰਾਜ ਅਤੇ ਪੂਰੀ ਸੰਸਥਾ ਵੱਲੋਂ ਇਸ ਮੌਕੇ ਲਈ ਵ੍ਹਾਈਟ ਹਾਊਸ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਇਸ ਮੌਕੇ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ, "ਅਸੀਂ ਅਮਰੀਕਾ ਦੀ ਪ੍ਰਾਰਥਨਾ, ਆਸਥਾ ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਵਿੱਚ ਵਿਸ਼ਵਾਸ ਦੀ ਸਦੀਵੀ ਪਰੰਪਰਾ ਦਾ ਸਨਮਾਨ ਕਰਦੇ ਹਾਂ।" ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਅਮਰੀਕਾ ਆਪਣੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ, ਤਾਂ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਪ੍ਰਮਾਤਮਾ ਦੀਆਂ ਰਹਿਮਤਾਂ ਨੂੰ ਕਦੇ ਨਾ ਭੁੱਲੀਏ।

ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ ਨੇ 1952 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਤਹਿਤ ਹਰ ਸਾਲ ਮਈ ਦੇ ਪਹਿਲੇ ਵੀਰਵਾਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦਾ ਮੁੱਖ ਵਿਸ਼ਾ ਸੀ— "ਪਰਮਾਤਮਾ ਦਾ ਗੁਣਗਾਣ ਕਰੀਏ ਤੇ ਹਰ ਪੀੜ੍ਹੀ ਵਿੱਚ ਉਸ ਦੀ ਭਾਲ ਕਰੀਏ।" ਵਾਸ਼ਿੰਗਟਨ ਡੀ.ਸੀ. ਦੇ ਨਾਲ-ਨਾਲ ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ।

BAPS ਸੰਸਥਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਹਿੰਦੂ ਪ੍ਰਾਰਥਨਾ ਪੇਸ਼ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਅਜਿਹੇ ਪਲ ਯਾਦ ਦਿਵਾਉਂਦੇ ਹਨ ਕਿ ਸਾਂਝੇ ਮੁੱਲ ਅਤੇ ਸੇਵਾ ਦੀ ਭਾਵਨਾ ਭਾਈਚਾਰਿਆਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

ਇਹ ਵੀ ਪੜ੍ਹੋ- ਖੁੱਲ੍ਹੇ 'ਚ ਬਾਥਰੂਮ ਕਰਨ ਵਾਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ! ਪ੍ਰਸ਼ਾਸਨ ਨੇ ਚੁੱਕਿਆ ਅਜਿਹਾ ਕਦਮ ਕਿ ਸ਼ਰਮ ਦੇ ਮਾਰੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News