36 ਸਾਲ ਪਹਿਲਾਂ ਲਾਪਤਾ ਹੋਈ ਭੈਣ ਦੀ ਤਲਾਸ਼ 'ਚ ਦੋ ਕਬਰਾਂ ਦੀ ਖੋਦਾਈ

Thursday, Jul 11, 2019 - 02:00 PM (IST)

36 ਸਾਲ ਪਹਿਲਾਂ ਲਾਪਤਾ ਹੋਈ ਭੈਣ ਦੀ ਤਲਾਸ਼ 'ਚ ਦੋ ਕਬਰਾਂ ਦੀ ਖੋਦਾਈ

ਵੈਟੀਕਨ ਸਿਟੀ (ਭਾਸ਼ਾ)— ਵੈਟੀਕਨ ਵਿਚ ਇਕ ਸ਼ਖਸ ਵੀਰਵਾਰ ਨੂੰ ਦੋ ਕਬਰਾਂ ਦੀ ਖੋਦਾਈ ਕਰਵਾਏਗਾ। ਉਸ ਨੂੰ ਗੁਪਤਾ ਸੂਚਨਾ ਮਿਲੀ ਹੈ ਕਿ ਇਨ੍ਹਾਂ ਕਬਰਾਂ ਵਿਚ 36 ਸਾਲ ਪਹਿਲਾਂ ਲਾਪਤਾ ਹੋਈ ਇਟਾਲੀਅਨ ਨਾਬਾਲਗਾ ਦੇ ਅਵਸ਼ੇਸ਼ ਹੋ ਸਕਦੇ ਹਨ। ਵੈਟੀਕਨ ਕਰਮਚਾਰੀ ਦੀ ਬੇਟੀ ਇਮੈਨੁਏਲਾ ਓਰਲੈਂਡੀ ਨੂੰ ਆਖਰੀ ਵਾਰ ਸੰਗੀਤ ਦੀ ਕਲਾਸ ਵਿਚੋਂ ਬਾਹਰ ਨਿਕਲਦੇ ਦੇਖਿਆ ਗਿਆ। ਉਸ ਸਮੇਂ ਇਮੈਨੁਏਲਾ ਦੀ ਉਮਰ ਸਿਰਫ 15 ਸਾਲ ਸੀ। ਇਸ ਬਾਰੇ ਵਿਚ ਕਈ ਅਟਕਲਾਂ ਚੱਲ ਰਹੀਆਂ ਹਨ ਕਿ ਉਸ ਨੂੰ ਕੌਣ ਲੈ ਗਿਆ ਅਤੇ ਉਸ ਦੀ ਲਾਸ਼ ਕਿੱਥੇ ਹੋ ਸਕਦੀ ਹੈ। 

ਆਪਣੀ ਭੈਣ ਦੀ ਗੁੰਮਸ਼ੁਦਗੀ ਦੀ ਜਾਂਚ ਲਈ ਲਗਾਤਾਰ ਮੁਹਿੰਮ ਚਲਾਉਣ ਵਾਲੇ ਪਿਏਤਰੋ ਕਬਰਾਂ ਦੀ ਖੋਦਾਈ ਦੇ ਸਮੇਂ ਮੌਜੂਦ ਰਹਿਣਗੇ। ਪਰਿਵਾਰ ਦੇ ਵਕੀਲ ਨੂੰ 'ਟਿਊਟੋਨਿਕ ਸੀਮੈਟਰੀ' ਵਿਚ ਇਕ ਕਬਰ ਦੀ ਤਸਵੀਰ ਦੇ ਨਾਲ ਇਕ ਗੁਪਤ ਸੂਚਨਾ ਮਿਲੀ। ਉਸ ਦੇ ਨਾਲ ਸੰਦੇਸ਼ ਸੀ ਜਿਸ ਵਿਚ ਲਿਖਿਆ ਸੀ,''ਦੇਖੋ ਕਿ ਪਰੀ ਕਿੱਥੇ ਇਸ਼ਾਰਾ ਕਰ ਰਹੀ ਹੈ।'' ਜਿਸ ਕਬਰ ਦੀ ਤਸਵੀਰ ਮਿਲੀ ਉਸ ਦੇ ਉੱਪਰ ਪਰੀ ਬਣੀ ਹੋਈ ਹੈ। 

ਇਹ ਛੋਟਾ ਕਬਰਸਤਾਨ ਕੈਥੋਲਿਕ ਸੰਸਥਾ ਦੇ ਜਰਮਨੀ ਭਾਸ਼ਾ ਬੋਲਣ ਵਾਲੇ ਮੈਂਬਰਾਂ ਲਈ ਆਖਰੀ ਆਰਾਮ ਜਗ੍ਹਾ ਹੈ। ਕਬਰਾਂ ਦੀ ਖੋਦਾਈ ਵਿਚ ਜਿਹੜੇ ਅਵਸ਼ੇਸ਼ ਪਾਏ ਜਾਣਗੇ ਉਨ੍ਹਾਂ ਦੀ ਜਾਂਚ ਇਟਲੀ ਦੇ ਫੌਰੇਂਸਿਕ ਮਨੁੱਖ ਵਿਗਿਆਨੀ ਜਿਓਵੇਨੀ ਆਕੁਰਦੀ ਕਰਨਗੇ। 60 ਸਾਲਾ ਪਿਏਤਰੋ ਨੇ ਬੁੱਧਵਾਰ ਨੂੰ ਕਿਹਾ,''ਮੈਨੂੰ ਹਮੇਸ਼ਾ ਆਸ ਰਹੀ ਹੈ ਕਿ ਉਹ ਜਿਉਂਦੀ ਹੋਵੇਗੀ ਅਤੇ ਹਮੇਸ਼ਾ ਉਸ ਦੇ ਜਿਉਂਦੇ ਮਿਲਣ ਦੀ ਆਸ ਕੀਤੀ ਪਰ ਜੇਕਰ ਇਮੈਨੁਏਲਾ ਮਰ ਚੁੱਕੀ ਹੈ ਅਤੇ ਉਸ ਨੂੰ ਉੱਥੇ ਦਫਨਾਇਆ ਗਿਆ ਹੈ ਤਾਂ ਇਹ ਸਹੀ ਹੋਵੇਗਾ ਕਿ ਜਿਹੜਾ ਸੱਚ ਇੰਨੇ ਸਾਲਾਂ ਤੱਕ ਲੁਕਿਆ ਰਿਹਾ ਉਹ ਸਾਹਮਣੇ ਆਏ।''
 


author

Vandana

Content Editor

Related News