ਧਰਤੀ ਦੀ ਉੱਪਰੀ ਸਤ੍ਹਾ ਹੇਠਾਂ ਵੱਡੇ ਪਹਾੜਾਂ ਦਾ ਲੱਗਿਆ ਪਤਾ

02/17/2019 7:30:13 PM

ਵਾਸ਼ਿੰਗਟਨ(ਭਾਸ਼ਾ)— ਵਿਗਿਆਨੀਆਂ ਨੇ ਧਰਤੀ ਦੀ ਉੱਪਰੀ ਸਤ੍ਹਾ ਦੇ ਹੇਠਾਂ ਦੇ ਹਿੱਸੇ 'ਮੈਂਟਲ' 'ਚ ਵੱਡੇ ਪਹਾੜਾਂ ਦਾ ਪਤਾ ਲਾਇਆ ਹੈ। ਇਸ ਜਾਣਕਾਰੀ ਦੇ ਮਿਲਣ ਨਾਲ ਹੁਣ ਧਰਤੀ ਦੇ ਨਿਰਮਾਣ ਬਾਰੇ ਸਾਡੀ ਹੁਣ ਤੱਕ ਦੀ ਸਮਝ 'ਚ ਬਦਲਾਅ ਆ ਸਕਦਾ ਹੈ।

ਜ਼ਿਆਦਾਤਰ ਸਕੂਲੀ ਬੱਚੇ ਇਹ ਜਾਣਦੇ ਹਨ ਕਿ ਧਰਤੀ ਦੀਆਂ ਤਿੰਨ ਪਰਤਾਂ ਹਨ। ਕਰਸਟ, ਮੈਂਟਲ ਅਤੇ ਕੋਰ। ਕੋਰ ਅੰਦਰੂਨੀ ਅਤੇ ਬਾਹਰੀ, ਦੋ ਭਾਗਾਂ 'ਚ ਵੰਡੀ ਹੋਈ ਹੈ। ਸਕੂਲਾਂ 'ਚ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਇਸ ਜਾਣਕਾਰੀ 'ਚ ਕੁਝ ਵੀ ਗਲਤ ਨਹੀਂ ਹੈ ਪਰ ਇਸ ਵਿਚ ਧਰਤੀ ਦੇ ਅੰਦਰ ਦੀਆਂ ਕਈ ਅਜਿਹੀਆਂ ਪਰਤਾਂ ਬਾਰੇ ਨਹੀਂ ਦੱਸਿਆ ਜਾਂਦਾ, ਜਿਨ੍ਹਾਂ ਦੀ ਪਛਾਣ ਵਿਗਿਆਨੀਆਂ ਨੇ ਕੀਤੀ ਹੈ।


Baljit Singh

Content Editor

Related News