ਵਲਗੂਲਗਾ ਟੀਮ ਨੇ ਜਿੱਤਿਆ ਸਿੱਖ ਖੇਡਾਂ ਆਸਟ੍ਰੇਲੀਆ ਦਾ ਫਾਈਨਲ ਕੱਪ

Sunday, Apr 17, 2022 - 02:49 PM (IST)

ਵਲਗੂਲਗਾ ਟੀਮ ਨੇ ਜਿੱਤਿਆ ਸਿੱਖ ਖੇਡਾਂ ਆਸਟ੍ਰੇਲੀਆ ਦਾ ਫਾਈਨਲ ਕੱਪ

ਕਾਫਸ ਹਾਰਬਰ, ਵਲਗੂਲਗਾ (ਸਨੀ ਚਾਂਦਪੁਰੀ, ਸੁਰਿੰਦਰ ਖੁਰਦ, ਮਨਦੀਪ ਸੈਣੀ): ਆਸਟ੍ਰੇਲੀਆ ‘ਚ ਹੋ ਰਹੀਆਂ 34ਵੀਆਂ ਸਿੱਖ ਖੇਡਾਂ ਦੇ ਕਬੱਡੀ ਮੈਚ ਦੇ ਫਾਈਨਲ ਮੁਕਾਬਲੇ ‘ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲਗੂਲਗਾ ਦੀ ਟੀਮ ਨੇ ਕੱਪ ਜਿੱਤ ਲਿਆ ਹੈ। 29.5/18 ਦੇ ਮੁਕਾਬਲੇ ਨਾਲ ਜੇਤੂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਲਾ ਜਲਾਲਪੁਰੀ ਤੇ ਘੁੱਦਾ ਕਾਲਾ ਸੰਘਿਆਂ ਬੈਸਟ ਜਾਫੀ ਰਹੇ। ਸੰਦੀਪ ਸੁਲਤਾਨ ਸ਼ਮਸਪੁਰ ਪਟਿਆਲਾ ਬੈਸਟ ਰੇਡਰ ਰਹੇ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਇਆ UAE, ਦੇਵੇਗਾ ਇਕ ਸਾਲ ਦਾ ਰਿਹਾਇਸ਼ੀ ਵੀਜ਼ਾ

ਕਿੰਗਜ ਕਬੱਡੀ ਕਲੱਬ ਮੈਲਬੌਰਨ ਨੂੰ ਜਿੱਥੇ ਹਾਰ ਮਿਲੀ ਉੱਥੇ ਮੰਦਭਾਗੀ ਗੱਲ ਇਹ ਰਹੀ ਕਿ ਟੀਮ ਦਾ ਪਲੇਅਰ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਪਰ ਮੌਕੇ ‘ਤੇ ਮੌਜੂਦ ਦਰਸ਼ਕਾਂ ਅਤੇ ਕਬੱਡੀ ਫੇਡਰੇਸ਼ਨਾਂ ਵੱਲੋਂ ਤੁਰੰਤ ਹੀ ਜ਼ਖ਼ਮੀ ਖਿਡਾਰੀ ਗੋਲਡੀ ਗਾਗੇਵਾਲ ਨੂੰ 50 ਹਜ਼ਾਰ ਡਾਲਰ ਦੀ ਵਿੱਤੀ ਮਦਦ ਦਿੱਤੀ ਗਈ। ਇਸ ਦੌਰਾਨ ਹੋਰ ਵੀ ਕਈ ਖੇਡਾਂ ਦੇ ਮੁਕਾਬਲੇ ਹੋਏ। ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਢਿੱਲੋਂ ਨੇ ਜ਼ਖ਼ਮੀ ਖਿਡਾਰੀ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਸਦਾ ਵਧੀਆ ਇਲਾਜ ਕਰਵਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਿਤਾਇਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News