ਲੰਡਨ ਵਿਖੇ 27 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਵਿਸਾਖੀ ਸਮਾਗਮ

04/25/2019 10:11:58 PM

ਲੰਡਨ (ਬਿਊਰੋ)- ਲੰਡਨ ਵਿਚ ਵਿਸਾਖੀ ਸਮਾਗਮ 27 ਅਪ੍ਰੈਲ ਨੂੰ ਗੋਲਡਨ ਵਿਰਸਾ ਵਲੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪੰਜਾਬੀ ਵਿਰਸੇ ਨੂੰ ਪ੍ਰਫੁਲਿਤ ਕਰਨ ਦੀ ਲੜੀ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਰੋਮਾ ਬੈਂਕਇਟ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਭੰਗੜਾ-ਗਿੱਧਾ ਤੇ ਹੋਰ ਕਈ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਮੌਕੇ ਨਾਮਵਰ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕ ਜੋਗਾ ਸਿੰਘ ਢਡਵਾਲ, ਰਣਜੀਤ ਵੜੈਚ, ਰਾਜਵੀਰ ਸਮਰਾ, ਭਿੰਦਾ ਸੋਹੀ, ਸੋਨਾ ਗਿੱਲ, ਰਵਿੰਦਰ ਧਾਲੀਵਾਲ, ਬਲਵਿੰਦਰ ਰੰਧਾਵਾ, ਮੇਜਰ ਸਿੰਘ, ਟੀ ਜਿੰਦਰ ਤੇ ਸੋਨੂੰ ਥਿੰਦ ਨੇ ਕਿਹਾ ਕਿ ਗੋਲਡਨ ਵਿਰਸਾ ਵਲੋਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਵਿਸਾਖੀ ਦਾ ਤਿਓਹਾਰ ਵਧੇਰੇ ਉਤਸ਼ਾਹ ਨਾਲ ਮਨਾਉਂਦਿਆਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਿਕਟੋਰੀਆ ਸ਼ਹਿਰ ਦੀ ਪਛਾਣ ਵੰਨ-ਸੁਵੰਨੇ ਸੱਭਿਆਚਾਰਕ ਪਿਛੋਕੜ ਵਾਲੇ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਜੋਂ ਹੋਵੇ।


Sunny Mehra

Content Editor

Related News