ਵੈਦੇਹੀ ਡੋਂਗਰੇ ਬਣੀ ‘ਮਿਸ ਇੰਡੀਆ USA 2021’

Tuesday, Jul 20, 2021 - 11:12 AM (IST)

ਵਾਸ਼ਿੰਗਟਨ (ਏਜੰਸੀ) : ਮਿਸ਼ੀਗਨ ਦੀ 25 ਸਾਲਾ ਵੈਦੇਹੀ ਡੋਂਗਰੇ ਨੇ ‘ਮਿਸ ਇੰਡੀਆ ਯੂ.ਐੱਸ.ਏ. 2021’ ਦਾ ਖ਼ਿਤਾਬ ਜਿੱਤਿਆ ਹੈ। ਉਥੇ ਹੀ ਜੋਰਜੀਆ ਦੀ ਅਰਸ਼ੀ ਲਾਲਾਨੀ ਦੂਜੇ ਨੰਬਰ ’ਤੇ ਰਹੀ। ਵੈਦੇਹੀ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ। ਉਹ ਇਕ ਵੱਡੀ ਕੰਪਨੀ ਵਿਚ ਬਿਜਨੈਸ ਡਿਵੈਲਪਮੈਂਟ ਮੈਨੇਜਰ ਵਜੋਂ ਕੰਮ ਕਰਦੀ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ 21 ਅਗਸਤ ਤੱਕ ਵਧਾਇਆ

ਵੈਦੇਹੀ ਨੇ ਕਿਹਾ, ‘ਮੈਂ ਆਪਣੇ ਸਮਾਜ ’ਤੇ ਇਕ ਸਕਾਰਾਤਮਕ ਪ੍ਰਭਾਵ ਛੱਡਣਾ ਚਾਹੁੰਦੀ ਹਾਂ ਅਤੇ ਔਰਤਾਂ ਦੀ ਆਰਥਿਕ ਆਜ਼ਾਦੀ ਅਤੇ ਸਾਖ਼ਰਤਾ ਲਈ ਕੰਮ ਕਰਨਾ ਚਾਹੁੰਦੀ ਹਾਂ।’ ਵੈਦੇਹੀ ਨੂੰ ਉਨ੍ਹਾਂ ਦੇ ਸ਼ਾਨਦਾਰ ਭਾਰਤੀ ਕਲਾਸੀਕਲ ਡਾਂਸ ਕਥਕ ਲਈ ‘ਮਿਸ ਟੈਲੇਂਟਡ’ ਦਾ ਪੁਰਸਕਾਰ ਵੀ ਦਿੱਤਾ ਗਿਆ। ਉਥੇ ਹੀ ਲਾਲਾਨੀ (20) ਨੇ ਆਪਣੇ ਆਤਮ ਵਿਸ਼ਵਾਸ ਅਤੇ ਪੇਸ਼ਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਉਹ ਦੂਜੇ ਨੰਬਰ ’ਤੇ ਰਹੀ। ਉਹ ਬ੍ਰੇਨ ਟਿਊਮਰ ਨਾਲ ਪੀੜਤ ਰਹੀ ਹੈ।

ਇਹ ਵੀ ਪੜ੍ਹੋ: ਚੀਨ ’ਚ ਪਿਤਾ ਦੀ ਹੈਵਾਨੀਅਤ, ਪ੍ਰੇਮਿਕਾ ਲਈ ਆਪਣੇ 2 ਬੱਚਿਆਂ ਨੂੰ 15ਵੀਂ ਮੰਜ਼ਲ ਤੋਂ ਹੇਠਾਂ ਸੁੱਟਿਆ

ਉਤਰੀ ਕੈਰੋਲੀਨਾ ਦੀ ਮੀਰਾ ਕਾਸਾਰੀ ਮੁਕਾਬਲੇ ਵਿਚ ਤੀਜੇ ਨੰਬਰ ’ਤੇ ਰਹੀ। ਇਹ ਮੁਕਾਬਲਾ ਵੀਕੈਂਡ ਵਿਚ ਆਯੋਜਿਤ ਕੀਤਾ ਗਿਆ। ਮਿਸ ਵਰਲਡ 1997 ਡਾਇਨਾ ਹੇਡਨ, ਮੁਕਾਬਲੇ ਦੀ ਮੁੱਖ ਮਹਿਮਾਨ ਅਤੇ ਮੁੱਖ ਜੱਜ ਸੀ। 30 ਸੂਬਿਆਂ ਦੇ 61 ਪ੍ਰਤੀਭਾਗੀਆਂ ਨੇ 3 ਵੱਖ-ਵੱਖ ਮੁਕਾਬਲਿਆਂ ‘ਮਿਸ ਇੰਡੀਆ ਯੂ.ਐੱਸ.ਏ.’, ‘ਮਿਸਜ ਇੰਡੀਆ ਯੂ.ਐੱਸ.ਏ.’ ਅਤੇ ‘ਮਿਸ ਟੀਮ ਇੰਡੀਆ ਯੂ.ਐੱਸ.ਏ.’ ਵਿਚ ਹਿੱਸਾ ਲਿਆ ਸੀ। ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦੇ ਜੇਤੂਆਂ ਨੂੰ ਵਿਸ਼ਵ ਮੁਕਾਬਲੇ ਵਿਚ ਹਿੱਸਾ ਲੈਣ ਲਈ ਮੁੰਬਈ ਜਾਣ ਦੀ ਟਿਕਟ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸਾਵਧਾਨ; ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ

ਨਿਊਯਾਰਕ ਵਿਚ ਪ੍ਰਸਿੱਧ ਭਾਰਤੀ ਅਮਰੀਕੀ ਧਰਮਾਤਮਾ ਸਰਨ ਅਤੇ ਨੀਲਮ ਸਰਨ ਨੇ ਲੱਗਭਗ 40 ਸਾਲ ਪਹਿਲਾਂ ‘ਵਰਲਡਵਾਈਡ ਪੇਜੈਂਟਸ’ ਦੇ ਬੈਨਰ ਹੇਠਾਂ ਇਸ ਦੀ ਸ਼ੁਰੂਆਤ ਕੀਤੀ ਸੀ। ‘ਮਿਸ ਇੰਡੀਆ ਯੂ.ਐੱਸ.ਏ.’ ਭਾਰਤ ਦੇ ਬਾਹਰ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਭਾਰਤੀ ਸੁੰਦਰਤਾ ਮੁਕਾਬਲਾ ਹੈ।

ਇਹ ਵੀ ਪੜ੍ਹੋ: ਸਾਵਧਾਨ; ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


cherry

Content Editor

Related News