ਉਜ਼ਬੇਕਿਸਤਾਨ ’ਚ ਛੱਤ ਡਿੱਗਣ ਕਾਰਨ 30 ਭਾਰਤੀ ਮਜ਼ਦੂਰ ਜ਼ਖ਼ਮੀ, 3 ਹਲਾਕ

Wednesday, Feb 21, 2024 - 10:21 AM (IST)

ਅਲਮਾਲਿਕ (ਏਜੰਸੀ)- ਉਜ਼ਬੇਕਿਸਤਾਨ ਦੇ ਅਲਮਾਲਿਕ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਪ੍ਰੋਜੈਕਟ ਸਾਈਟ ’ਤੇ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 30 ਜ਼ਖ਼ਮੀ ਹੋ ਗਏ। ਇਹ ਸਾਰੇ ਭਾਰਤ ਦੇ ਨਾਗਰਿਕ ਸਨ। ਇਹ ਹਾਦਸਾ ਠੰਡੇ ਮੌਸਮ, ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਅਤੇ ਤੇਜ਼ ਹਵਾਵਾਂ ਕਾਰਨ ਵਾਪਰਿਆ। ਉਜ਼ਬੇਕਿਸਤਾਨ ਸਥਿਤ ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੱਤੀ। ਦੂਤਘਰ ਦੇ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਅਲਮਾਲਿਕ ਸਿਟੀ ਹਸਪਤਾਲ ਵਿਚ ਜ਼ਖ਼ਮੀ ਪੀੜਤਾਂ ਨਾਲ ਮੁਲਾਕਾਤ ਕੀਤੀ। 

ਇਹ ਵੀ ਪੜ੍ਹੋ: ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ, ਮੋਬਾਈਲ ਦੀ ਜਗ੍ਹਾ ਵਾਕੀ-ਟਾਕੀ ਦੀ ਕਰ ਰਹੇ ਵਰਤੋਂ

PunjabKesari

ਦੂਤਘਰ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅਸੀਂ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਰੁਜ਼ਗਾਰ ਦੇਣ ਵਾਲੀ ਕੰਪਨੀ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।' ਦੂਤਘਰ ਨੇ ਐਮਰਜੈਂਸੀ ਸੰਪਰਕ ਨੰਬਰ 998 933875242 ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਜਾਣੋ ਭਾਰਤ ਦੀ ਰੈਂਕਿੰਗ ਤੇ ਕਿੰਨੇ ਦੇਸ਼ਾਂ 'ਚ ਮਿਲੇਗੀ ਬਿਨਾਂ ਵੀਜ਼ਾ ਐਂਟਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News