ਤੁਰਕੀ ''ਚ ਉਈਗਰਾਂ ਨੇ ਕੀਤਾ ਚੀਨੀ ਵਿਦੇਸ਼ ਮੰਤਰੀ ਦੀ ਯਾਤਰਾ ਦਾ ਵਿਰੋਧ

Monday, Mar 29, 2021 - 01:42 AM (IST)

ਤੁਰਕੀ ''ਚ ਉਈਗਰਾਂ ਨੇ ਕੀਤਾ ਚੀਨੀ ਵਿਦੇਸ਼ ਮੰਤਰੀ ਦੀ ਯਾਤਰਾ ਦਾ ਵਿਰੋਧ

ਅੰਕਾਰਾ-ਤੁਰਕੀ ਦੀ ਯਾਤਰਾ 'ਤੇ ਗਏ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਰੁੱਧ ਅੰਕਾਰਾ 'ਚ ਬੀਜਿੰਗ ਦੇ ਦੂਤਘਰ ਦੇ ਬਾਹਰ ਉਈਗਰ ਸਮੂਹ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵੀਰਵਾਰ ਨੂੰ ਹੋਏ ਇਸ ਪ੍ਰਦਰਸ਼ਨ 'ਚ ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਦੇ ਹੱਥੋਂ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਉਈਗਰਾਂ ਦੇ ਪਰਿਵਾਰ ਸ਼ਾਮਲ ਹੋਏ ਅਤੇ ਚੀਨ ਵਿਰੁੱਧ ਭੜਾਸ ਕੱਢੀ।

ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

ਅੰਕਾਰਾ ਅਤੇ ਇਸਤਾਂਬੁਲ 'ਚ ਸੈਂਕੜੇ ਉਈਗਰਾਂ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਤੁਰਕੀ ਯਾਤਰਾ ਦੀ ਨਿੰਦਾ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਤੁਰਕੀ ਸਰਕਾਰ ਚੀਨ ਦੇ ਸੁਦੂਰ-ਪੱਛਮੀ ਸ਼ਿਨਜਿਆਂਗ ਖੇਤਰ 'ਚ ਮਨੁੱਖੀ ਅਧਿਕਾਰਾਂ ਦੇ ਹਨਨ ਵਿਰੁੱਧ ਸਖਤ ਰਵੱਈਆ ਅਪਣਾਏ। ਵਿਰੋਧ ਕਰਨ ਵਾਲਿਆਂ 'ਚ ਡੈਮੋਕ੍ਰੇਟ ਪਾਰਟੀ ਦੇ ਨੇਤਾ ਗੁਲਟੇਕਿਨ, ਫਿਊਚਰ ਪਾਰਟੀ ਦੇ ਉਪ ਪ੍ਰਧਾਨ ਸੇਲਕੁਕ ਉਜਡਾਗ, ਗੁਡ ਪਾਰਟੀ ਦੇ ਡਿਪਟੀ ਫਹਾਰਟਿਨ ਯੋਕਸ ਅਤੇ ਸਾਦੇਟ ਪਾਰਟੀ ਦੇ ਡਿਪਟੀ ਅਬਦੁਲਕਾਦਿਰ ਕਾਰਦੁਮਾਨ ਵੀ ਸ਼ਾਮਲ ਹਨ। ਪੂਰਬੀ ਤੁਰਕੀਸਤਾਨ ਨੈਸ਼ਨਲ ਅਸੈਂਬਲੀ ਦੇ ਮੁਖੀ ਸੇਇਤ ਤੁਇਤੁਰ ਇਕ ਸੰਭਾਵਿਤ ਕੋਵਿਡ-19 ਇਨਫੈਕਸ਼ਨ ਕਾਰਣ ਵਿਰੋਧ 'ਚ ਸ਼ਾਮਲ ਨਹੀਂ ਹੋ ਪਾਏ ਪਰ ਉਨ੍ਹਾਂ ਦੇ ਬਿਆਨ ਨੂੰ ਸ਼ਾਬਦਿਕ ਰੂਪ 'ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ-ਮਾਮਲਾ ਮੈਰੀਲੈਂਡ ਪੁਲਸ ਵੱਲੋਂ 5 ਸਾਲਾ ਲੜਕੇ ਨੂੰ ਹੱਥਕੜੀ ਲਾਉਣ ਦਾ, ਮਾਂ ਨੇ ਕੀਤਾ ਮੁਕੱਦਮਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News