OIC ''ਚ ਚੀਨ ਦੇ ਗੈਸਟ ਬਣਨ ''ਤੇ ਭੜਕੇ ਉਈਗਰ ਸੰਗਠਨ, ਕਿਹਾ- ਸ਼ਿਨਜਿਆਂਗ ''ਚ ਨਸਲਕੁਸ਼ੀ ਕਰ ਰਿਹੈ ਡ੍ਰੈਗਨ

03/22/2022 2:46:42 PM

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਆਰਗਨਾਈਜ਼ੇਸ਼ਨ ਆਫ਼ ਇਸਲਾਮਿਕ ਕਾਰਪੋਰੇਸ਼ਨ (OIC) ਦੀ 22-23 ਮਾਰਚ ਨੂੰ ਹੋਣ ਵਾਲੀ ਬੈਠਕ ਹੁਣੇ ਤੋਂ ਹੀ ਵਿਵਾਦਾਂ 'ਚ ਆ ਗਈ ਹੈ। ਦਰਅਸਲ ਇਸ ਬੈਠਕ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬਤੌਰ ਸਪੈਸ਼ਲ ਗੈਸਟ ਦੇ ਤੌਰ 'ਤੇ ਹਿੱਸਾ ਲੈ ਰਹੇ ਹਨ। ਮੁਸਲਿਮ ਦੇਸ਼ਾਂ ਦੀ ਇਸ ਬੈਠਕ 'ਚ ਚੀਨ ਨੂੰ ਦੇਖ ਕੇ ਉਈਗਰ ਸੰਗਠਨਾਂ ਨੇ ਚਿੰਤਾ ਜਤਾਈ ਹੈ। ਵਰਲਡ ਉਈਗਰ ਕਾਂਗਰਸ (WUC) ਨੇ ਮਾਮਲੇ ਨੂੰ ਲੈ ਕੇ ਕਿਹਾ ਕਿ OIC 'ਚ ਵਾਂਗ ਯੀ ਦੀ ਮੌਜੂਦਗੀ OIC ਦੀ ਭਰੋਸੇਯੋਗਤਾ ਤੇ ਕੌਮਾਂਤਰੀ ਵੱਕਾਰ ਨੂੰ ਕਮਜ਼ੋਰ ਕਰਦੀ ਹੈ। 

WUC ਦੇ ਪ੍ਰਧਾਨ ਡੋਲਕੁਨ ਈਸਾ ਨੇ ਕਿਹਾ ਕਿ ਵਿਦੇਸ਼ ਮੰਤਰੀਆਂ ਦੀ ਆਗਾਮੀ OIC ਬੈਠਕ 'ਚ ਚੀਨੀ ਸਰਕਾਰ ਦੇ ਇਕ ਪ੍ਰਤੀਨਿਧੀ ਦੀ ਮੌਜੂਦਗੀ ਮੁਸਲਿਮ ਬਹੁਗਿਣਤੀ ਸਰਕਾਰਾਂ ਦਰਿਮਆਨ ਚੀਨ ਦੇ ਜ਼ਬਰਦਸਤ ਪ੍ਰਭਾਵ ਨੂੰ ਦਰਸ਼ਾਉਂਦੀ ਹੈ। ਜੇਕਰ OIC ਮੁਸਲਿਮ ਦੁਨੀਆ ਦੀ ਭਰੋਸੇਮੰਦ ਆਵਾਜ਼ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪੂਰਬੀ ਤੁਰਕਿਸਤਾਨ 'ਚ ਲੱਖਾਂ ਉਈਗਰ ਤੇ ਹੋਰ ਤੁਰਕ ਮੁਸਲਮਾਨਾਂ ਦੇ ਦਰਦ ਤੋਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦਾ।

WUC ਨੇ OIC ਤੋਂ ਚੀਨ ਸਰਕਾਰ ਦੇ ਜ਼ਬਰਦਸਤ ਪ੍ਰਭਾਵ ਨੂੰ ਅਸਵੀਕਾਰ ਕਰਨ ਦੀ ਅਪੀਲ ਕੀਤੀ ਹੈ ਤੇ ਉਈਗਰ ਨਸਲਕੁਸ਼ੀ 'ਤੇ OIC ਨੂੰ ਚੁੱਪੀ ਤੋੜਨ ਦੀ ਅਪੀਲ ਕੀਤੀ। WUC ਨੇ ਕਿਹਾ ਕਿ OIC ਦੀ ਬੈਠਕ 'ਚ ਵਾਂਗ ਦੀ ਮੌਜੂਦਗੀ ਨੂੰ ਉਈਗਰਾਂ 'ਤੇ ਚੀਨੀ ਅੱਤਿਆਚਾਰਾਂ ਦਾ ਮੌਨ ਸਮਰਥਨ ਸਮਝਿਆ ਜਾਵੇਗਾ। WUC ਨੇ ਕੌਮਾਂਤਰੀ ਸੰਗਠਨਾਂ ਤੇ ਦੁਨੀਆ ਦੀਆਂ ਸਰਕਾਰਾਂ ਤੋਂ ਚੀਨ ਵਲੋਂ ਉਈਗਰਾਂ ਦੇ ਮਨੁੱਖੀ ਹੱਕਾਂ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦੀ ਅਪੀਲ ਕੀਤੀ ਹੈ।

WUC ਨੇ ਕਿਹਾ ਕਿ ਇਸ ਬੈਠਕ ਦਾ ਏਜੰਡਾ ਇਸਲਾਮੋਫੋਬੀਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ OIC ਦੀ ਵੈੱਬਸਾਈਟ 'ਤੇ ਉਈਗਰ ਮੁਸਲਿਮਾਂ 'ਤੇ ਜਾਰੀ ਚੀਨੀ ਤਸ਼ੱਦਦ ਦਾ ਕੋਈ ਜ਼ਿਕਰ ਨਹੀਂ ਹੈ। ਪੂਰਬੀ ਤੁਰਕਿਸਤਾਨ 'ਚ ਹਜ਼ਾਰਾਂ ਮਸਜਿਦਾਂ, ਮੰਦਰਾਂ, ਕਬਰਿਸਤਨਾਂ ਤੇ ਧਾਰਮਿਕ ਮਹੱਤਵ ਦੇ ਹੋਰ ਸਥਾਨਾਂ ਨੂੰ ਨੁਕਸਾਨ ਜਾਂ ਨਸ਼ਟ ਕਰ ਦਿਤਾ ਗਿਆ ਹੈ। OIC ਨੇ ਲਗਾਤਾਰ ਉਈਗਰ ਮਸਲਿਆਂ ਤੋਂ ਦੂਰੀ ਬਣਾਈ ਹੋਈ ਹੈ।


Tarsem Singh

Content Editor

Related News