CFU ਨੇ ETIM ਦੇ ਅਹੁਦੇ ਨੂੰ ਰੱਦ ਕਰਨ ਦਾ ਕੀਤਾ ਸਵਾਗਤ

Tuesday, Nov 10, 2020 - 02:09 PM (IST)

CFU ਨੇ ETIM ਦੇ ਅਹੁਦੇ ਨੂੰ ਰੱਦ ਕਰਨ ਦਾ ਕੀਤਾ ਸਵਾਗਤ

ਬੀਜਿੰਗ (ਬਿਊਰੋ): ਕੈਂਪੇਨ ਫੌਰ ਉਇਗਰ (CFU) ਨੇ ਈਸਟ ਤੁਰਕੀਸਤਾਨ ਇਸਲਾਮਿਕ ਮੂਵਮੈਂਟ (ETIM) ਦੇ ਅਹੁਦੇ ਨੂੰ ਰੱਦ ਕਰਨ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਅਹਿਮ ਕਦਮ ਦੀ ਤਾਰੀਫ ਕੀਤੀ ਹੈ। ਇਹ ਅਹੁਦਾ ਚੀਨ ਵੱਲੋਂ ਉਇਗਰਾਂ ਦੀ ਵਿਸ਼ਾਲ ਨਸਲਕੁਸ਼ੀ ਲਈ ਦਿਖਾਵਾ ਵਜੋਂ ਵਰਤਿਆ ਗਿਆ ਸੀ। ਮਾਸੂਮ ਲੋਕਾਂ ਨੂੰ ਆਪਣੀ ਜਾਤੀਗਤ ਪਛਾਣ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਜ਼ਾਹਰ ਕਰਨ ਲਈ ਸ਼ਾਸਨ ਦੁਆਰਾ ਈ.ਟੀ.ਆਈ.ਐਮ. ਅੰਦੋਲਨ ਨਾਲ ਝੂਠੇ ਤੌਰ ਤੇ ਜੋੜਿਆ ਗਿਆ ਹੈ। 

ਗੌਰਤਲਬ ਹੈ ਕਿ ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਦੇ ਵੱਖਵਾਦੀ ਕਟੜਪੰਥੀ ਸੰਗਠਨ ਈਸਟ ਤੁਰਕੀਸਤਾਨ ਇਸਲਾਮਿਕ ਮੂਵਮੈਂਟ (ETIM) ਨੂੰ ਅੱਤਵਾਦੀ ਸੰਗਠਨਾਂ ਦੀ ਆਪਣੀ ਸੂਚੀ ਵਿਚੋਂ ਹਟਾ ਦਿੱਤਾ ਹੈ। ਅਮਰੀਕਾ ਦੇ ਇਸ ਫ਼ੈਸਲੇ 'ਤੇ ਚੀਨ ਨੇ ਸਖਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਗਲੋਬਲ ਅੱਤਵਾਦ ਦੇ ਖਿਲਾਫ਼ ਲੜਾਈ ਵਿਚ ਅਮਰੀਕਾ ਦਾ ਦੋਹਰਾ ਚਰਿੱਤਰ ਉਜਾਗਰ ਹੋ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ 5 ਨਵੰਬਰ ਨੂੰ ਈ.ਟੀ.ਆਈ.ਐਮ. ਤੋਂ ਪਾਬੰਦੀ ਹਟਾ ਲਈ ਸੀ। ਇਸ ਸੰਗਠਨ ਨੂੰ ਅਲਕਾਇਦਾ, ਓਸਾਮਾ ਬਿਨ ਲਾਦੇਨ ਅਤੇਤਾਲਿਬਾਨ ਦੇ ਨਾਲ ਜੁੜਾਅ ਲਈ ਯੂ.ਐੱਨ. ਦੀ 1267 ਅੱਤਵਾਦ ਵਿਰੋਦੀ ਕਮੇਟੀ ਨੇ 2022 ਵਿਚ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਸਿਡਨੀ ਦੇ NYE ਆਤਿਸ਼ਬਾਜੀ ਜਸ਼ਨ ਪ੍ਰੋਗਰਾਮ 'ਚ ਤਬਦੀਲੀ

ਚੀਨ ਦਾ ਦੋਸ਼ ਹੈ ਕਿ ਉਇਗਰ ਮੁਸਲਿਮ ਬਹੁ ਗਿਣਤੀ ਸ਼ਿਨਜਿਆਂਗ ਸੂਬੇ ਵਿਚ ਸਰਗਰਮ ਇਹ ਸੰਗਠਨ ਸੂਬੇ ਦੇ ਅੰਦਰ ਅਤੇ ਬਾਹਰ ਕਈ ਹਿੰਸਕ ਹਮਲਿਆਂ ਅਤੇ ਕਤਲਾਂ ਦੇ ਲਈ ਜ਼ਿੰਮੇਵਾਰ ਹੈ। ਅਮਰੀਕਾ ਨੇ ਉਇਗਰ ਮੁਸਲਮਾਨਾਂ ਦੇ ਨਾਲ ਦੁਰਵਿਵਹਾਰ ਨੂੰ ਲੈਕੇ ਹਾਲ ਹੀ ਦੇ ਮਹੀਨਿਆਂ ਵਿਚ ਚੀਨ ਦੀ ਸਖਤ ਆਲੋਚਨਾ ਕੀਤੀ ਹੈ। ਗੌਰਤਲਬ ਹੈ ਕਿ ਚੀਨ ਨੇ ਪਹਿਲਾਂ ਵੀ ਦੋਸ਼ ਲਗਾਇਆ ਹੈ ਕਿ ਅੱਤਵਾਦੀ ਸੰਗਠਨ ਈਸਟ ਤੁਰਕੀਸਤਾਨ ਇਸਲਾਮਿਕ ਮੂਵਮੈਂਟ ਗੁਆਂਢੀ ਦੇਸ਼ ਤੁਰਕੀ ਦੇ ਨਾਲ ਮਿਲ ਕੇ ਤੁਰਕ ਸਭਿਅਤਾ ਦੇ ਵਿਕਾਸ ਦੇ ਨਾਲ ਹੀ ਇਸਲਾਮੀ ਆਧਾਰ ਵੀ ਵਧਾਉਣਾ ਚਾਹੁੰਦਾ ਹੈ।


author

Vandana

Content Editor

Related News